ਕੋਟਫ਼ਤੂਹੀ, 17 ਅਕਤੂਬਰ (ਅਟਵਾਲ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਚਰਨਜੀਤ ਸਿੱਧੂ ਦੀ ਸਰਪ੍ਰਸਤੀ ਹੇਠ ਕੋਟਫ਼ਤੂਹੀ ਬਲਾਕ ਦੀਆਂ ਬਲਾਕ ਪੱਧਰੀ ਖੇਡਾਂ ਕਲੱਸਟਰ ਅਜਨੋਹਾ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ ਬਲਾਕ ਨੋਡਲ ਅਫ਼ਸਰ ਨਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ 23 ਤੋਂ 25 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ, ਇਨ੍ਹਾਂ ਖੇਡਾਂ 'ਚ ਕੋਟਫ਼ਤੂਹੀ ਬਲਾਕ ਦੇ ਸੱਤ ਕਲੱਸਟਰਾਂ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿਚ ਭਾਗ ਲੈਣਗੇ | ਇਸ ਮੌਕੇ ਨਰਿੰਦਰ ਸਿੰਘ ਬਲਾਕ ਨੋਡਲ ਅਫ਼ਸਰ, ਮੈਡਮ ਦਰਸ਼ਨ ਕੌਰ ਸੀ. ਐੱਚ. ਟੀ. ਅਜਨੋਹਾ, ਬਲਜਿੰਦਰ ਪਾਲ ਐੱਚ. ਟੀ. ਇੰਚਾਰਜ ਅੱਛਰਵਾਲ ਕਲੱਸਟਰ, ਕਰਮਵੀਰ ਐੱਚ. ਟੀ. ਇੰਚਾਰਜ ਨਡਾਲੋਂ ਕਲੱਸਟਰ, ਜਤਿੰਦਰ ਕੁਮਾਰ ਐੱਚ. ਟੀ. ਇੰਚਾਰਜ ਐਮਾਂ ਜੱਟਾਂ ਕਲੱਸਟਰ, ਗੁਰਪ੍ਰੀਤ ਕੌਰ ਐੱਚ. ਟੀ. ਇੰਚਾਰਜ ਮਜਾਰਾ ਡੀਂਗਰੀਆਂ ਕਲੱਸਟਰ, ਮੀਨਾਕਸ਼ੀ ਐੱਚ. ਟੀ. ਇੰਚਾਰਜ ਬਹਿਬਲਪੁਰ ਠੀਂਡਾ ਕਲੱਸਟਰ, ਜਗਦੇਵ ਸਿੰਘ, ਧਰਮਵੀਰ, ਅਜੇ ਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ |