21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ ਐਨ. ਐਸ. ਐਸ. ਵਿੰਗ ਵਲੋਂ 7 ਰੋਜ਼ਾ ਵਿਸ਼ੇਸ਼ ਕੈਂਪ ਦੀ ਸ਼ਾਨਦਾਰ ਸਮਾਪਤੀ

ਅਜੀਤ ਡੈਸਕ 18-10-2025
ਮੁਕੇਰੀਆਂ, 17 ਅਕਤੂਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੇ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਵਿੰਗ ਵਲੋਂ 7 ਰੋਜ਼ਾ ਵਿਸ਼ੇਸ਼ ਕੈਂਪ ਦਾ ਸਮਾਪਤੀ ਸਮਾਰੋਹ ਉਤਸ਼ਾਹ ਨਾਲ ਇਕ ਸਕਾਰਾਤਮਿਕ ਮਾਹੌਲ ਵਿਚ ਸਮਾਪਤ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਸਰਸਵਤੀ ਦੀ ਪੂਜਾ ਤੇ ਦੀਪਕ ਜਗਾਉਣ ਦੀ ਰਸਮ ਨਾਲ ਹੋਈ | ਪ੍ਰੋਗਰਾਮ ਅਫ਼ਸਰ ਡਾ. ਸੋਨੀਆ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ | ਇਸ ਮਗਰੋਂ ਉਨ੍ਹਾਂ ਨੇ ਇਸ ਸੱਤ-ਰੋਜ਼ਾ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਦਾ ਵਿਸਥਾਰ-ਪੂਰਵਕ ਵੇਰਵਾ ਪੇਸ਼ ਕੀਤਾ | ਆਪਣੇ ਸੰਬੋਧਨ 'ਚ ਡਾ. ਸ਼ਰਮਾ ਨੇ ਦੱਸਿਆ ਕਿ ਇਸ ਸੱਤ-ਰੋਜ਼ਾ ਕੈਂਪ ਦੌਰਾਨ ਵਲੰਟੀਅਰਾਂ ਨੇ ਵਾਤਾਵਰਨ ਸੁਰੱਖਿਆ, ਸਫ਼ਾਈ ਮੁਹਿੰਮ, ਰੁੱਖ ਲਗਾਉਣ, ਸਿਹਤ ਜਾਗਰੂਕਤਾ, ਪੇਂਡੂ ਸੇਵਾ, ਯੋਗ ਅਭਿਆਸ ਅਤੇ ਸ਼ਖ਼ਸੀਅਤ ਵਿਕਾਸ ਨਾਲ ਸਬੰਧਿਤ ਕਈ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿਚ ਮੁੱਖ ਮਹਿਮਾਨ ਡਾ. ਸਮੀਰ ਸ਼ਰਮਾ ਨੇ ਸਾਰੇ ਵਲੰਟੀਅਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਐਨ. ਐਸ. ਐਸ. ਦੇ ਮਾਧਿਅਮ ਰਾਹੀਂ ਵਿਦਿਆਰਥੀ ਸਮਾਜ 'ਚ ਸਕਾਰਾਤਮਿਕ ਬਦਲਾਅ ਲਿਆਉਣ ਦੀ ਦਿਸ਼ਾ ਵੱਲ ਅੱਗੇ ਵਧਣ ਲਈ ਪ੍ਰੇਰਿਤ ਹੁੰਦੇ ਹਨ | ਡਾ. ਸਮੀਰ ਸ਼ਰਮਾ ਨੇ ਕੈਂਪ ਦੇ ਸਫਲਤਾ-ਪੂਰਵਕ ਸੰਪੂਰਨ ਹੋਣ 'ਤੇ ਸਾਰੇ ਵਲੰਟੀਅਰਾਂ ਨੂੰ ਦਿਲੋਂ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਮਾਪਤੀ ਸਮਾਰੋਹ ਨੇ ਸਾਰਿਆਂ ਨੂੰ ਨਵੀਂ ਊਰਜਾ, ਉਤਸ਼ਾਹ ਤੇ ਸਮਾਜ ਦੀ ਸੇਵਾ ਕਰਨ ਦੀ ਪ੍ਰੇਰਨਾ ਨਾਲ ਭਰ ਦਿੱਤਾ | ਸਮੁੱਚੇ ਪ੍ਰੋਗਰਾਮ ਦੌਰਾਨ ਵਲੰਟੀਅਰਾਂ ਦਾ ਅਨੁਸ਼ਾਸਨ, ਏਕਤਾ ਤੇ ਸੇਵਾ ਦੀ ਭਾਵਨਾ ਸ਼ਲਾਘਾਯੋਗ ਸੀ | 7 ਦਿਨਾਂ ਕੈਂਪ 'ਚ ਕੁੱਲ 150 ਵਲੰਟੀਅਰਾਂ ਨੇ ਹਿੱਸਾ ਲਿਆ | ਸਵਾਮੀ ਪ੍ਰੇਮਾਨੰਦ ਕਾਲਜ ਦੀਆਂ ਤਿੰਨੋਂ ਐਨ. ਐਸ. ਐਸ. ਇਕਾਈਆਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਫ਼ੰਡ ਦਿੱਤਾ ਜਾਂਦਾ ਹੈ | ਪ੍ਰੋਗਰਾਮ ਦੌਰਾਨ ਵਲੰਟੀਅਰਾਂ ਵਲੋਂ ਵੱਖ-ਵੱਖ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ 'ਚ ਦੇਸ਼ ਭਗਤੀ ਦੇ ਗੀਤ, ਲੋਕ ਨਾਚ, ਨਾਟਕੀ ਪ੍ਰਦਰਸ਼ਨ ਤੇ ਕਵਿਤਾਵਾਂ ਆਦਿ ਸ਼ਾਮਿਲ ਸੀ | ਸਮਾਰੋਹ ਦੇ ਅੰਤ 'ਚ ਮੁੱਖ ਮਹਿਮਾਨ ਡਾ. ਸਮੀਰ ਸ਼ਰਮਾ ਵਲੋਂ ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਲੰਟੀਅਰਾਂ ਨੂੰ ਟਰਾਫ਼ੀਆਂ ਭੇਟ ਕਰਕੇ ਸਨਮਾਨਿਤ ਕੀਤਾ | ਅੰਤ 'ਚ ਪ੍ਰੋਗਰਾਮ ਅਫ਼ਸਰ ਡਾ. ਅਸ਼ੋਕ ਚੌਧਰੀ ਨੇ ਕੈਂਪ ਦੀ ਸਫਲਤਾ ਲਈ ਕਾਲਜ ਪ੍ਰਬੰਧਕ ਕਮੇਟੀ, ਪਿ੍ੰਸੀਪਲ ਡਾ. ਸਮੀਰ ਸ਼ਰਮਾ, ਸਾਰੇ ਪ੍ਰੋਗਰਾਮ ਅਫ਼ਸਰਾਂ, ਹਾਜ਼ਰ ਫੈਕਲਟੀ ਮੈਂਬਰਾਂ ਤੇ ਸਾਰੇ ਵਲੰਟੀਅਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੰਜਾਬ ਸਰਕਾਰ ਹੜ੍ਹਾਂ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦੀ ਬਣਦੀ ਭਰਪਾਈ ਲਈ ਵਚਨਬੱਧ-ਕਟਾਰੀਆ ਅਗਲੀ ਖ਼ਬਰ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦੀਆਂ ਖੇਡਾਂ 23 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।