07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਘੁੰਮਣ ਪਰਿਵਾਰ ਵਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ

ਅਜੀਤ ਡੈਸਕ 20-10-2025

ਦਸੂਹਾ, 19 ਅਕਤੂਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਹਲਕਾ ਇੰਚਾਰਜ ਜਨਮਜੀਤ ਸਿੰਘ ਘੁੰਮਣ ਤੇ ਸਾਬਕਾ ਡਾਇਰੈਕਟਰ ਮਨਜੀਤ ਸਿੰਘ ਘੁੰਮਣ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਜਿਥੇ ਇਕ ਅਨਿਖੜਵਾਂ ਅੰਗ ਹੈ ਉਥੇ ਹੀ ਆਪਣੇ ਵਿਰਸੇ, ਭਾਈਚਾਰਕ ਸਾਂਝ ਤੇ ਇਤਿਹਾਸਿਕ ਪੱਖਾਂ ਨੂੰ ਉਜਾਗਰ ਕਰਦਾ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਭ ਧਰਮਾਂ ਦੇ ਲੋਕ ਇਕੱਠਿਆਂ ਮਨਾਉਂਦੇ ਹਨ ਜਿਸ ਨਾਲ ਫ਼ਿਰਕੂ ਸਦਭਾਵਨਾ ਵੀ ਮਜ਼ਬੂਤ ਹੁੰਦੀ ਹੈ | ਉਨ੍ਹਾਂ ਸਮੁੱਚੇ ਜਗਤ ਦੀ ਭਲਾਈ ਦੀ ਕਾਮਨਾ ਕਰਦਿਆਂ ਆਪਸੀ ਪਿਆਰ, ਮਿਲਵਰਤਨ, ਵਿਸ਼ਵ ਸ਼ਾਂਤੀ, ਏਕਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਇਸ ਤਿਉਹਾਰ ਮੌਕੇ ਜ਼ਿੰਦਗੀ ਦੇ ਹਨੇਰਿਆਂ ਨੂੰ ਦੂਰ ਕਰਕੇ ਚਾਨਣ ਰੂਪੀ ਮਾਨਵਤਾ ਦੀ ਸੇਵਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ | ਉਨ੍ਹਾਂ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਛੇਵੇਂ ਪਾਤਿਸ਼ਾਹ ਮੀਰੀ ਪੀਰੀ ਦੇ ਮਾਲਕ ਤੇ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਫ਼ਲਸਫ਼ੇ ਤੋਂ ਸੇਧ ਲੈਣ ਦੀ ਅਪੀਲ ਕੀਤੀ | ਕਿਉਂਕਿ ਉਨ੍ਹਾਂ ਨੇ 52 ਕੈਦੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ੍ਹ 'ਚੋਂ ਰਿਹਾਅ ਕਰਵਾਇਆ ਸੀ ਤੇ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਅਜਿਹੇ ਸ਼ੁੱਭ ਮੌਕੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਕਿਤਾਬਾਂ, ਕੱਪੜੇ, ਵਰਦੀਆਂ, ਸਕੂਲ ਫ਼ੀਸਾਂ ਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਕਰਕੇ ਉਨ੍ਹਾਂ ਨੂੰ ਇਸ ਤਿਉਹਾਰ ਦੀ ਖ਼ੁਸ਼ੀ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਸਾਬਕਾ ਸਰਪੰਚ ਹਰਬੰਸ ਸਿੰਘ ਘੁੰਮਣ ਉਸਮਾਨ ਸ਼ਹੀਦ, ਰਣਜੀਤ ਸਿੰਘ ਘੁੰਮਣ ਉਸਮਾਨ ਸ਼ਹੀਦ, ਦਲਜੀਤ ਸਿੰਘ ਘੁੰਮਣ ਉਸਮਾਨ ਸ਼ਹੀਦ, ਨੌਜਵਾਨ ਆਗੂ ਹਰਸ਼ਰੂਪ ਸਿੰਘ ਘੁੰਮਣ ਉਸਮਾਨ ਸ਼ਹੀਦ, ਕੁਲਬੀਰ ਸਿੰਘ ਬੈਨੀਪਾਲ, ਗੁਰਵਿੰਦਰ ਸਿੰਘ ਚੀਮਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਲੇਅ-ਵੇ ਮਾਡਲ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹਿੰਮਤਪੁਰ ਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਕਰਨਵੀਰ ਘੁੰਮਣ ਤੋਂ ਸੜਕ ਬਣਾਉਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।