07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਲੇਅ-ਵੇ ਮਾਡਲ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 20-10-2025

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਪਲੇਅ ਵੇ ਮਾਡਲ ਸਕੂਲ ਸਰਕਾਰੀ ਕਾਲਜ ਰੋਡ ਵਿਖੇ ਪਿ੍ੰਸੀਪਲ ਏ. ਐੱਸ. ਟਾਟਰਾ ਦੀ ਅਗਵਾਈ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਇਸ ਮੌਕੇ ਜੂਨੀਅਰ ਕਲਾਸ ਦੇ ਬੱਚਿਆਂ ਨੇ ਮੋਮਬਤੀਆਂ ਜਗਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਨ੍ਹਾਂ ਆਤਿਸ਼ਬਾਜ਼ੀ ਦਾ ਅਨੰਦ ਮਾਣਿਆ | ਇਸ ਮੌਕੇ ਬੱਚਿਆਂ ਲਈ ਕੇਕ ਲਿਆਂਦਾ ਤੇ ਬੱਚਿਆਂ ਵਲੋਂ ਦੀਵਾਲੀ ਨਾਲ ਸੰਬੰਧਿਤ ਸੁੰਦਰ ਰੰਗੋਲੀ ਵੀ ਬਣਾਈ ਗਈ | ਇਸ ਮੌਕੇ ਪਿ੍ੰਸੀਪਲ ਟਾਟਰਾ ਨੇ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਸਿਰਫ਼ ਰੌਸ਼ਨੀ ਦਾ ਤਿਉਹਾਰ ਹੀ ਨਹੀਂ ਹੈ ਬਲਕਿ ਇਸ ਦਿਨ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਜੀਵਨ 'ਚ ਇਮਾਨਦਾਰੀ ਤੇ ਸੱਚਾਈ ਦੀ ਰੌਸ਼ਨੀ ਨੂੰ ਬੁਲੰਦ ਕਰਨਗੇ |

ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਬਾਹਾ ਵਿਖੇ ਬੈਗਲੈੱਸ ਦਿਵਸ ਮਨਾਇਆ ਅਗਲੀ ਖ਼ਬਰ ਘੁੰਮਣ ਪਰਿਵਾਰ ਵਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।