20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਸਮਾਗਮ ਸੰਬੰਧੀ ਪੋਸਟਰ ਜਾਰੀ

ਅਜੀਤ ਡੈਸਕ 22-10-2025
ਦਸੂਹਾ, 21 ਅਕਤੂਬਰ (ਭੁੱਲਰ)-ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਰਜਿਸਟਰਡ ਦੇ ਅਹੁਦੇਦਾਰਾਂ ਦੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸੁਸਾਇਟੀ ਦੇ ਪ੍ਰਧਾਨ ਸਤਪਾਲ ਸਿੰਘ ਬਿੱਟੂ ਦੀ ਅਗਵਾਈ ਹੇਠ ਸਤਿੰਦਰ ਸਿੰਘ ਮਿੱਠੀ ਕੈਨੇਡਾ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਅਕਤੂਬਰ ਨੂੰ ਕਰਵਾਏ ਜਾ ਰਹੇ 21ਵੇਂ ਮਹਾਨ ਰੈਣ ਸਬਾਈ ਕੀਰਤਨ ਦਰਬਾਰ ਸੰਬੰਧੀ ਪੋਸਟਰ ਜਾਰੀ ਕੀਤਾ | ਇਸ ਸੰਬੰਧੀ ਪ੍ਰਧਾਨ ਸਤਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਮੌਕੇ ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਭਾਈ ਸੁਰਜੀਤ ਸਿੰਘ ਵਾਰਿਸ, ਭਾਈ ਗੁਰਦੇਵ ਸਿੰਘ ਆਸਟੇ੍ਰਲੀਆ, ਕਥਾਵਾਚਕ ਭਾਈ ਸਾਹਿਬ ਸਿੰਘ ਮਾਰਕੰਡਾ, ਭਾਈ ਮਹਿਤਾਬ ਸਿੰਘ ਜਲੰਧਰ, ਕਥਾਵਾਚਕ ਭਾਈ ਸਰਤਾਜ ਸਿੰਘ, ਭਾਈ ਬਲਬੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ, ਭਾਈ ਮੰਗਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ, ਭਾਈ ਸਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਮੈਨੇਜਰ ਸਰਬਜੀਤ ਸਿੰਘ ਟੇਰਕਿਆਣਾ, ਪੁਸ਼ਪਜੀਤ ਸਿੰਘ ਹੈਰੀ, ਬਿਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਸੰਤ ਸਿੰਘ, ਹਰਮਨਪ੍ਰੀਤ ਸਿੰਘ, ਸਰਨਜੀਤ ਸਿੰਘ, ਗੁਰਦਿਆਲ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਮਨਜੋਤ ਸਿੰਘ, ਗੁਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਰਾਜਵੀਰ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਹਰਕਮਲ ਕੌਰ, ਜੱਸੀ, ਬਲਜੀਤ ਕੌਰ, ਰਾਜਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਐਨ. ਡੀ. ਏ. ਪੰਜਾਬ ਟਾਪਰ ਸਹਿਜਲਦੀਪ ਕੌਰ ਦਾ ਆਪਣੇ ਪਿੰਡ ਪਹੁੰਚਣ 'ਤੇ ਕੀਤਾ ਸਵਾਗਤ ਅਗਲੀ ਖ਼ਬਰ ਐਚ1ਬੀ ਵੀਜ਼ਾ ਧਾਰਕਾਂ ਤੋਂ ਰਿਹਾਇਸ਼ ਵਧਾਉਣ ਲਈ ਫੀਸ ਨਹੀਂ ਲਈ ਜਾਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।