ਅੱਡਾ ਸਰਾਂ, 21 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਚੌਟਾਲਾ ਵਾਸੀ ਸਹਿਜਲਦੀਪ ਕੌਰ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ. ਏ.) ਦੀ ਮੈਰਿਟ ਸੂਚੀ 'ਚ ਕੁੜੀਆਂ 'ਚੋਂ 13ਵਾਂ ਰੈਂਕ ਪ੍ਰਾਪਤ ਕਰ ਕੇ ਪੰਜਾਬ 'ਚੋਂ ਟਾਪ ਕੀਤਾ ਹੈ | ਇਸ ਵੱਡੀ ਪ੍ਰਾਪਤੀ ਤੋਂ ਬਾਅਦ ਆਪਣੇ ਪਿੰਡ ਪਹੁੰਚੀ ਸਹਿਜਲਦੀਪ ਕੌਰ ਦਾ ਪਿੰਡ ਵਾਸੀਆਂ ਪੰਚਾਇਤ ਤੇ ਡਾ. ਹਰਿੰਦਰਪਾਲ ਕੌਰ ਮੈਮੋਰੀਅਲ ਟਰੱਸਟ ਵਲੋਂ ਭਰਵਾਂ ਸਵਾਗਤ ਕਰਨ ਦੇ ਨਾਲ-ਨਾਲ ਸਨਮਾਨ ਕੀਤਾ | ਇਸ ਦੌਰਾਨ ਸਹਿਜਲਦੀਪ ਦੇ ਗ੍ਰਹਿ ਵਿਖੇ ਪਹੁੰਚ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਸਹਿਜਲਦੀਪ ਦੇ ਨਾਲ ਨਾਲ ਉਸ ਦੇ ਮਾਤਾ ਪਿਤਾ ਪਰਵਿੰਦਰ ਕੌਰ ਤੇ ਜਗਦੇਵ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸੀਨੀਅਰ ਆਗੂ ਜਸਵੰਤ ਸਿੰਘ ਚੌਟਾਲਾ ਨੇ ਆਖਿਆ ਕਿ ਸਹਿਜਲਦੀਪ ਪਿੰਡ ਦਾ ਮਾਣ ਹੈ ਅਤੇ ਉਹ ਅਣਗਿਣਤ ਪੇਂਡੂ ਕੁੜੀਆਂ ਲਈ ਉਮੀਦ ਦਾ ਪ੍ਰਤੀਕ ਬਣ ਗਈ ਹੈ | ਸਹਿਜਲਪ੍ਰੀਤ ਨੇ ਆਖਿਆ ਕਿ ਉਸ ਨੇ 10ਵੀਂ ਸਰ ਮਾਰਸ਼ਲ ਸਕੂਲ ਨੈਨੋਵਾਲ ਤੋਂ ਕੀਤੀ ਹੈ ਅਤੇ 12 ਵੀਂ ਪੀ. ਐਮ. ਸ੍ਰੀ ਕੇਂਦਰੀ ਵਿਦਿਆਲਾ ਗੱਜ ਗਿੱਲ ਤੋਂ ਕਰਨ ਉਪਰੰਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰਾਪਰਟਰੀ ਇੰਸਟੀਚਿਊਟ (ਏ. ਐੱਫ. ਪੀ. ਆਈ.) ਫ਼ਾਰ ਗਰਲਜ਼, ਮੁਹਾਲੀ 'ਚ ਸਿਖਲਾਈ ਲੈ ਰਹੀ ਹੈ | ਇਸ ਦੌਰਾਨ ਨੌਜਵਾਨ ਆਗੂ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਸਰਪੰਚ ਗੁਰਨਾਮ ਸਿੰਘ, ਸਤਨਾਮ ਸਿੰਘ ਢਿੱਲੋਂ, ਨੰਬਰਦਾਰ ਰਸ਼ਪਾਲ ਸਿੰਘ, ਮਾਸਟਰ ਤਰਸੇਮ ਸਿੰਘ ਨੇ ਆਖਿਆ ਕਿ ਸਹਿਜਲਦੀਪ ਪਿੰਡ ਦੀ ਪਹਿਲੀ ਕਮਿਸ਼ਨਡ ਅਫ਼ਸਰ ਹੋਵੇਗੀ, ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸਗੋਂ ਸਾਰੇ ਹੁਸ਼ਿਆਰਪੁਰ ਤੇ ਪੰਜਾਬ ਨੂੰ ਮਾਣ ਦਿਵਾਇਆ ਹੈ | ਇਸ ਮੌਕੇ ਮਾਸਟਰ ਕਰਨੈਲ ਸਿੰਘ ਦੋਲੋਵਾਲ, ਨੰਬਰਦਾਰ ਤਰਸੇਮ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਸਰਪੰਚ ਸਤਨਾਮ ਸਿੰਘ ਬੈਂਚਾਂ, ਹਰਜੀਤ ਸਿੰਘ ਬੜੈਚ, ਜਸਵਿੰਦਰ ਸਿੰਘ ਹੁੰਦਲ, ਗੁਰਭੇਜ ਸਿੰਘ ਹੁੰਦਲ, ਲਵਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਬਖ਼ਸ਼ੀਸ਼ ਸਿੰਘ, ਗੁਰਦੇਵ ਸਿੰਘ, ਮਨੀ, ਲਖਵੀਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਸਾਬਕਾ ਸਰਪੰਚ, ਕਾਹਨ ਚੰਦ, ਮਲਕੀਤ ਸਿੰਘ ਮੈਂਬਰ ਪੰਚਾਇਤ, ਸੁਰਿੰਦਰ ਸਿੰਘ, ਕੁਲਦੀਪ ਕੁਮਾਰ, ਰਸ਼ਪਾਲ ਸਿੰਘ ਹੁੰਦਲ, ਇਕਬਾਲ ਸਿੰਘ ਹੁੰਦਲ, ਅੰਗਰੇਜ਼ ਸਿੰਘ ਹੁੰਦਲ, ਲਖਵੀਰ ਸਿੰਘ ਹੁੰਦਲ ਆਦਿ ਮੌਜੂਦ ਸਨ |