ਦਸੂਹਾ, 21 ਅਕਤੂਬਰ (ਕੌਸ਼ਲ)-ਦੀਵਾਲੀ ਦੇ ਤਿਉਹਾਰ ਦੇ ਸੰਬੰਧ 'ਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਬੱਚਿਆਂ ਦੇ ਰੰਗੋਲੀ ਮੁਕਾਬਲੇ, ਚਾਟ ਮੇਕਿੰਗ ਮੁਕਾਬਲੇ, ਦੀਵੇ ਮੋਮਬਤੀਆਂ ਮੁਕਾਬਲੇ ਤੇ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਸ 'ਚ ਦੀਵੇ ਮੋਮਬਤੀਆਂ ਮੁਕਾਬਲਿਆਂ ਵਿਚ ਲਕਸ਼ਮੀ ਪਹਿਲੇ ਦਰਜੇ, ਰਜੇਸ਼ਵਰੀ ਦੂਜੇ ਤੇ ਕੁਮ ਕੁਮ ਤੀਜੇ ਦਰਜੇ 'ਤੇ ਰਹੀ | ਇਸੇ ਤਰ੍ਹਾਂ ਹੀ ਰੰਗੋਲੀ ਮੁਕਾਬਲੇ ਵਿਚ ਮੀਨਾਕਸ਼ੀ ਅਤੇ ਸੁਖਮਨ ਪਹਿਲੇ, ਪੂਜਾ ਦੂਜੇ, ਰਾਜਵੀਰ ਤੇ ਜਸ਼ਨ ਤੀਸਰੇ ਸਥਾਨ 'ਤੇ ਰਹੇ | ਇਸੀ ਤਰ੍ਹਾਂ ਪੇਂਟਿੰਗ ਮੁਕਾਬਲੇ 'ਚ ਦਿਸ਼ਾਂਤ ਪਹਿਲੇ, ਹਰਪ੍ਰੀਤ ਸਿੰਘ ਦੂਸਰੇ ਤੇ ਲਵਜੋਤ ਸਿੰਘ ਤੀਜੇ ਸਥਾਨ 'ਤੇ ਰਿਹਾ | ਭਾਸ਼ਨ ਮੁਕਾਬਲਿਆਂ ਵਿਚ ਤਨਵੀਰ ਕੌਰ ਪਹਿਲੇ, ਦੀਕਸ਼ਾ ਦੂਜੇ ਤੇ ਰਿਤਿਕਾ ਤੀਸਰੇ ਸਥਾਨ 'ਤੇ ਰਹੀ | ਇਸ ਮੌਕੇ ਪਿ੍ੰਸੀਪਲ ਰਾਜੇਸ਼ ਗੁਪਤਾ ਨੇ ਸਮੂਹ ਵਿਦਿਆਰਥੀਆਂ, ਸਮੂਹ ਸਟਾਫ਼ ਨੂੰ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ | ਇਸ ਮੌਕੇ ਮਾਸਟਰ ਧਰਮਿੰਦਰ ਸਿੰਘ ਜਲੋਟਾ, ਸਤਜੀਤ ਸਿੰਘ, ਕੁਲਦੀਪ ਕੁਮਾਰ, ਗੁਰਜਿੰਦਰ ਪਾਲ ਸਿੰਘ, ਸੁਮਿਤ ਚੋਪੜਾ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਪ੍ਰੀਤ ਕੌਰ ਸਮੂਹ ਸਟਾਫ਼ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |