21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕੈਂਬਰਿਜ ਓਵਰਸੀਜ਼ ਸਕੂਲ ਵਿਖੇ ਸ੍ਰੀ ਰਾਮਾਇਣ ਦੇ ਪਾਠ ਤੇ ਹਰਿਆਲੀ ਦੇ ਸੰਦੇਸ਼ ਨਾਲ ਦੀਵਾਲੀ ਮਨਾਈ

ਅਜੀਤ ਡੈਸਕ 22-10-2025
ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)-ਮੁਕੇਰੀਆਂ ਦੇ ਕੈਂਬਰਿਜ ਓਵਰਸੀਜ਼ ਸਕੂਲ 'ਚ ਦੀਵਾਲੀ ਬਹੁਤ ਖੁਸ਼ੀ ਤੇ ਰਵਾਇਤੀ ਉਤਸ਼ਾਹ ਨਾਲ ਮਨਾਈ ਗਈ | ਸਕੂਲ ਦੀ ਪਿ੍ੰਸੀਪਲ ਮੋਨਿਕਾ ਠਾਕੁਰ ਨੇ ਦੱਸਿਆ ਕਿ ਸਕੂਲ ਨੂੰ ਦੀਵਿਆਂ, ਰੰਗੋਲੀ ਅਤੇ ਫੁੱਲਾਂ ਦੁਆਰਾ ਸੁੰਦਰ ਢੰਗ ਨਾਲ ਸਜਾਇਆ, ਜਿਸ ਨਾਲ ਸਾਰਾ ਮਾਹੌਲ ਸ਼ਰਧਾ ਤੇ ਖੁਸ਼ੀ ਨਾਲ ਭਰ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਰਾਮ ਭਜਨ, ਸਰਸਵਤੀ ਵੰਦਨਾ, ਗਣੇਸ਼ ਵੰਦਨਾ ਅਤੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਦੀਵੇ ਜਗਾਉਣ ਦੀ ਰਸਮ ਨਾਲ ਹੋਈ | ਵਿਦਿਆਰਥੀਆਂ ਨੇ ਆਪਣੇ ਮਨਮੋਹਕ ਸੱਭਿਆਚਾਰਕ ਪ੍ਰਦਰਸ਼ਨਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ | ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਸੁੰਦਰ ਰੰਗੋਲੀਆਂ ਬਣਾਈਆਂ ਤੇ ਦੀਵੇ ਸਜਾਵਟ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ 'ਚ 'ਪਟਾਕਿਆਂ ਨੂੰ ਨਾਂਹ ਕਹੋ' ਰੌਚਕ ਨਾਟਕ ਸੀ | ਵਿਦਿਆਰਥੀਆਂ ਨੇ 'ਗਰੀਨ ਦੀਵਾਲੀ 'ਤੇ ਭਾਸ਼ਨ' ਰਾਹੀਂ ਸਮਝਾਇਆ ਕਿ ਸੱਚੀ ਦੀਵਾਲੀ ਉਹ ਹੈ ਜੋ ਕੁਦਰਤ ਦੀ ਰੱਖਿਆ ਕਰਦੇ ਹੋਏ ਮਨਾਈ ਜਾਵੇ | ਸਕੂਲ ਦੇ ਜੱਜਾਂ ਨੇ ਵਿਦਿਆਰਥੀਆਂ ਦੀ ਸਫਾਈ, ਰਚਨਾਤਮਕਤਾ, ਪ੍ਰਸ਼ਨਾਂ ਦੇ ਉੱਤਰ ਦੇ ਆਧਾਰ 'ਤੇ, ਆਤਮਵਿਸ਼ਵਾਸ ਤੇ ਪੇਸ਼ਕਾਰੀ ਦਾ ਮੁਲਾਂਕਣ ਕੀਤਾ | ਕਲਾਸ 2 'ਏ' ਨੂੰ ਸਕੂਲ ਦੀ ਸਟਾਰ ਜ਼ਮਾਤ ਘੋਸ਼ਿਤ ਕੀਤਾ ਗਿਆ | ਇਸ ਮੌਕੇ ਸਕੂਲ ਵਿਚ 'ਬੰਦੀ ਛੋੜ ਦਿਵਸ' ਵੀ ਮਨਾਇਆ ਗਿਆ | ਵਿਦਿਆਰਥੀਆਂ ਨੂੰ ਇਸ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣੂ ਕਰਵਾਇਆ | ਸਕੂਲ ਦੇ ਐਮ. ਡੀ. ਸਚਿਨ ਸਮਿਆਲ ਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਸਾਰਿਆਂ ਨੂੰ ਵਾਤਾਵਰਨ ਅਨੁਕੂਲ ਦੀਵਾਲੀ ਮਨਾਉਣ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪ੍ਰੋਗਰਾਮ ਦੇ ਅੰਤ 'ਚ ਸਕੂਲ ਨੂੰ ਰੌਸ਼ਨ ਕਰਨ ਲਈ ਦੀਵੇ ਜਗਾਏ ਗਏ |
ਪਿਛਲੀ ਖ਼ਬਰ ਅੰਦਰੂਨੀ ਬੁਰਾਈ ਮਾਰ ਕੇ ਸਾਨੂੰ ਚੰਗਾ ਜੀਵਨ ਜਿਊਣ ਦੀ ਲੋੜ-ਡਾ. ਸਿੱਧੂ ਅਗਲੀ ਖ਼ਬਰ ਹੌਲਦਾਰ ਜੋਗਿੰਦਰ ਸਿੰਘ ਗੁਰਾਲਾ ਨਮਿਤ ਭੋਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।