25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ ਨੇ ਡ੍ਰੀਮਲੈਂਡ ਵਿਖੇ ਬੱਚਿਆਂ ਦਾ ਫਨਡੇਅ ਮਨਾਇਆ

ਅਜੀਤ ਡੈਸਕ 24-10-2025
ਭੰਗਾਲਾ, 23 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਡ੍ਰੀਮਲੈਂਡ ਵਿਖੇ ਸਲਾਨਾ ਟੂਰ ਲਗਾਇਆ | ਹਰ ਸਾਲ ਆਦਰਸ਼ ਸਕੂਲ ਚਨੌਰ ਦੇ ਅਧਿਆਪਕ ਪੜ੍ਹਾਈ ਦੇ ਨਾਲ-ਨਾਲ ਸਾਰੀਆਂ ਗਤੀਵਿਧੀਆਂ ਕਰਵਾਉਂਦੇ ਹਨ ਜਿਸ ਵਿਚ ਸਲਾਨਾ ਟੂਰ ਵੀ ਬੱਚਿਆਂ ਦੀ ਜ਼ਿੰਦਗੀ ਦਾ ਅਹਿਮ ਦਿਨ ਹੁੰਦਾ ਹੈ | ਇਸ ਵਾਰ ਇਹ ਟੂਰ ਡ੍ਰੀਮਲੈਂਡ ਜਲੰਧਰ ਵਿਖੇ ਗਿਆ ਜਿੱਥੇ ਬੱਚਿਆਂ ਨੇ ਸਾਰਾ ਦਿਨ ਆਪਣੀ ਅਲੱਗ ਹੀ ਦੁਨੀਆ ਦਾ ਅਨੰਦ ਮਾਣਿਆ | ਇਸ ਮੌਕੇ ਬੱਚਿਆਂ ਨੇ ਹੋਰਸ ਗਾਈਡ, ਫਰੋਗ ਰਾਈਡ, ਟ੍ਰੇਨ, ਫਰੈੱਸ਼ ਵੀਲ, ਬ੍ਰੇਕ ਡਾਂਸ, ਵਾਟਰ ਪਾਰਕ, ਡਰਾਈ ਰਾਈਡ ਦਾ ਅਨੰਦ ਮਾਣਿਆ | ਇਹ ਸਥਾਨ ਬੱਚਿਆਂ ਦੀ ਆਪਣੀ ਦੁਨੀਆ ਦਾ ਪੈਰਾਡਾਈਸ ਹੈ ਜਿੱਥੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਹੈ | ਇਸ ਮੌਕੇ ਪੜ੍ਹਾਈ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਬੱਚਿਆਂ ਵਿਚ ਰੀ-ਕਰਿਏਸ਼ਨ ਦਾ ਹੋਣਾ ਲਾਜ਼ਮੀ ਹੈ ਜੋ ਕਿ ਬੱਚਿਆਂ ਲਈ ਯਾਦਗਾਰ ਪਲ ਬਣ ਜਾਂਦੇ ਹਨ ਜੋ ਆਪਣੇ ਸਹਿਪਾਠੀਆਂ ਨਾਲ ਇਕੱਠੇ ਗੁਜ਼ਾਰੇ ਹੁੰਦੇ ਹਨ | ਇਸ ਮੌਕੇ ਵਾਟਰ ਪਾਰਕ ਟ੍ਰੇਨ ਰਾਈਡ ਅਤੇ ਫਰੈਸ ਵਾਲੀ ਆਕਰਸ਼ਨ ਦਾ ਕੇਂਦਰ ਰਹੇ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਵੁੱਡਲੈਂਡ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਅੰਤਰ ਸਕੂਲ ਰੰਗੋਲੀ ਬਣਾਉਣ ਦੇ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਅਗਲੀ ਖ਼ਬਰ ਬਾਬਾ ਦੂਲਾ ਸਿੰਘ ਦੇ ਤਪ ਅਸਥਾਨ ਠੱਕਰਵਾਲ ਵਿਖੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।