25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਾਬਾ ਦੂਲਾ ਸਿੰਘ ਦੇ ਤਪ ਅਸਥਾਨ ਠੱਕਰਵਾਲ ਵਿਖੇ ਗੁਰਮਤਿ ਸਮਾਗਮ

ਅਜੀਤ ਡੈਸਕ 24-10-2025
ਹੁਸ਼ਿਆਰਪੁਰ, 23 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਦੂਲਾ ਸਿੰਘ ਦੇ ਤਪ ਅਸਥਾਨ ਪਿੰਡ ਠੱਕਰਵਾਲ ਮੋਜੋਮਜਾਰਾ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ | ਡੇਰੇ ਦੇ ਮੁੱਖ ਸੇਵਾਦਾਰ ਸੰਤ ਹਰਕ੍ਰਿਸ਼ਨ ਸਿੰਘ ਸੋਢੀ ਵਾਇਸ ਚੇਅਰਮੈਨ ਨਿਰਮਲਾ ਸੰਤ ਮੰਡਲ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਸੰਤ ਸਮਾਗਮ ਦੇ ਕੀਰਤਨ ਦਰਬਾਰ ਹੋਇਆ | ਜਿਸ 'ਚ ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਪ੍ਰੀਤਮ ਸਿੰਘ ਬਾੜੀਆਂ, ਬੀਬੀ ਸ਼ਰੀਫ਼ਾ ਉਦੇਸੀਆਂ, ਸੰਤ ਕਸ਼ਮੀਰਾ ਸਿੰਘ ਕੋਟਫ਼ਤੂਹੀ, ਸੰਤ ਜਗਤਾਰ ਸਿੰਘ, ਬਾਬਾ ਸੰਤੋਖ ਸਿੰਘ ਥਲੇ ਵਾਲੇ, ਸੰਤ ਜਰਨੈਲ ਸਿੰਘ ਨੌੜਾ, ਸੰਤ ਗੁਰਚਰਨ ਸਿੰਘ ਬੱਡੋਂ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਰਣਜੀਤ ਸਿੰਘ ਡਗਾਣਾ ਕਲਾਂ, ਸੰਤ ਹਰੀ ਓਮ, ਸੰਤ ਹਰਮੀਤ ਸਿੰਘ ਬਣ੍ਹਾ ਸਾਹਿਬ, ਸੰਤ ਪਿਆਰਾ ਸਿੰਘ ਕਰਤਾਰਪੁਰ, ਸੰਤ ਜਗਤਾਰ ਸਿੰਘ, ਸੰਤ ਜੋਗਿੰਦਰ ਸਿੰਘ ਅਟਾਰੀ, ਸੰਤ ਵਿਸ਼ਵ ਭਾਰਤੀ, ਅੰਬਿਕਾ ਭਾਰਤੀ ਲੁਧਿਆਣਾ, ਭਾਈ ਅਵਤਾਰ ਸਿੰਘ ਧਾਰੋਵਾਲੀ ਵਾਲੇ, ਭਾਈ ਹਰਦੀਪ ਸਿੰਘ ਜਲੰਧਰ ਵਾਲੇ, ਸੰਤ ਜੋਗਾ ਸਿੰਘ ਰਾਮੂ ਥਿਆੜੇ ਵਾਲੇ, ਭਾਈ ਗੁਰਬਖਸ਼ ਸਿੰਘ ਮਨੀਲਾ, ਬੀਬੀ ਬਲਜੀਤ ਕੌਰ ਲੁਧਿਆਣਾ, ਭਾਈ ਸਤਨਾਮ ਸਿੰਘ ਭੁੰਗਰਨੀ, ਭਾਈ ਪਿ੍ਤਪਾਲ ਸਿੰਘ ਤੇ ਢਾਡੀ ਜਥਾ ਭਾਈ ਗੁਰਿੰਦਰ ਸਿੰਘ ਬੈਂਸ ਵਲੋਂ ਸੰਗਤਾਂ ਨੂੰ ਕਥਾ-ਕੀਰਤਨ ਤੇ ਗੁਰਇਤਿਹਾਸ ਰਾਹੀਂ ਨਿਹਾਲ ਕੀਤਾ ਗਿਆ | ਇਸ ਮੌਕੇ ਬਾਬਾ ਦੂਲਾ ਸਿੰਘ ਗਤਕਾ ਅਖਾੜਾ ਵਲੋਂ ਗਤਕੇ ਦੇ ਜੌਹਰ ਵੀ ਗਏ | ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ, ਬਾਬਾ ਸਰਬਜੀਤ ਸਿੰਘ, ਸਰਵਣ ਸਿੰਘ ਬੱਡਲਾ, ਰਵਿੰਦਰ ਸਿੰਘ ਮਾਣਕੋ, ਗੁਰਬਖ਼ਸ਼ ਸਿੰਘ ਮਨੀਲਾ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਜਸਵਿੰਦਰ ਸਿੰਘ ਜੱਸੀ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ ਨੇ ਡ੍ਰੀਮਲੈਂਡ ਵਿਖੇ ਬੱਚਿਆਂ ਦਾ ਫਨਡੇਅ ਮਨਾਇਆ ਅਗਲੀ ਖ਼ਬਰ ਸਵਾਮੀ ਸਰੂਪਾ ਨੰਦ ਜੀ ਦੀ ਯਾਦ 'ਚ ਸਾਲਾਨਾ ਬਰਸੀ ਪਿੰਡ ਨਵਾਂ ਬੱਲੜਵਾਲ ਵਿਖੇ 26 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।