25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਵਾਮੀ ਸਰੂਪਾ ਨੰਦ ਜੀ ਦੀ ਯਾਦ 'ਚ ਸਾਲਾਨਾ ਬਰਸੀ ਪਿੰਡ ਨਵਾਂ ਬੱਲੜਵਾਲ ਵਿਖੇ 26 ਨੂੰ

ਅਜੀਤ ਡੈਸਕ 24-10-2025
ਘੁਮਾਣ, 23 ਅਕਤੂਬਰ (ਬੰਮਰਾਹ)-ਮਹਾਨ ਤਪਸਵੀ ਬ੍ਰਹਮ ਗਿਆਨੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ 'ਚ 42ਵੀਂ ਸਾਲਾਨਾ ਬਰਸੀ ਪਿੰਡ ਨਵਾਂ ਬਲੜਵਾਲ (ਚੱਕ ਚਾਓ) ਨੇੜੇ ਘੁਮਾਣ ਵਿਖੇ 26 ਅਕਤੂਬਰ ਨੂੰ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧੀ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਲਾਲੀ ਤੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬਲੜਵਾਲ ਨੇ ਦੱਸਿਆ ਕਿ ਡੇਰਾ ਸੁਆਮੀ ਸਰੂਪਾ ਨੰਦ ਜੀ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਦੀ ਅਗਵਾਈ 'ਚ ਸਾਲਾਨਾ ਬਰਸੀ ਤੇ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | 24 ਅਕਤੂਬਰ ਨੂੰ 51 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ, ਜਿਨ੍ਹਾਂ ਦੇ ਭੋਗ 26 ਅਕਤੂਬਰ ਨੂੰ ਪੈਣਗੇ | ਉਪਰੰਤ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ, ਜਿਸ 'ਚ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਣਜੀਤ ਸਿੰਘ ਬਲੜਵਾਲ, ਭਾਈ ਜਤਿੰਦਰ ਸਿੰਘ ਟਾਂਡਾ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 25 ਤੇ 26 ਅਕਤੂਬਰ ਨੂੰ ਸੁਆਮੀ ਸਰੂਪਾ ਨੰਦ ਜੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 25 ਅਕਤੂਬਰ ਸਵੇਰੇ 10 ਵਜੇ ਤੋਂ ਕਬੱਡੀ ਦੇ 65 ਕਿਲੋ ਵਰਗ ਦੇ ਮੈਚ ਹੋਣਗੇ ਤੇ 26 ਅਕਤੂਬਰ ਨੂੰ ਕਬੱਡੀ ਕੱਪ ਵਿਚ ਗੱਗੀ ਲੋਪੋਕੇ ਸੰਦੀਪ ਨੰਗਲ ਅੰਬੀਆਂ ਕਲੱਬ ਮਾਲਵਾ, ਬਾਬਾ ਨਾਮਦੇਵ ਕਲੱਬ ਘੁਮਾਣ, ਸ਼ਕਰਪੁਰ ਕਬੱਡੀ ਕਲੱਬ, ਪਰਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਵਿਚਕਾਰ ਮੁਕਾਬਲੇ ਹੋਣਗੇ, ਜਿਸ ਵਿਚ ਖਿਡਾਰੀਆਂ ਨੂੰ ਪਹਿਲਾ ਇਨਾਮ 1 ਲੱਖ 25 ਹਜ਼ਾਰ, ਦੂਸਰਾ ਇਕ ਲੱਖ ਅਤੇ ਤੀਸਰਾ ਤੇ ਚੌਥਾ 80-80 ਹਜ਼ਾਰ ਨਕਦ ਰਾਸ਼ੀ ਦਿੱਤੀ ਜਾਵੇਗੀ | ਬਰਸੀ ਸਮਾਗਮਾਂ ਨੂੰ ਸਮਰਪਿਤ 26 ਅਕਤੂਬਰ ਨੂੰ ਮੁਫ਼ਤ ਮੈਡੀਕਲ ਕੈਂਪ ਅਕਾਲ ਹਸਪਤਾਲ ਘੁਮਾਣ ਅਤੇ ਕੇ.ਡੀ. ਹਸਪਤਾਲ ਤੇ ਬਲੱਡ ਬੈਂਕ ਪਠਾਨਕੋਟ ਵਲੋਂ ਲਗਾਇਆ ਜਾ ਰਿਹਾ ਹੈ | ਇਸ ਕਬੱਡੀ ਕੱਪ ਵਿਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਸੁਆਮੀ ਗੁਰਬਖਸ਼ ਦੇਵੀ ਜੀ ਕਰਨਗੇ | ਇਸ ਮੌਕੇ ਬਾਬਾ ਰਾਮਦਾਸ ਜੀ, ਬਾਬਾ ਕਿ੍ਸ਼ਨਾ ਨੰਦ ਜੀ ਤੇ ਬਾਬਾ ਪ੍ਰੇਮ ਦਾਸ ਜੀ ਆਦ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਦੂਲਾ ਸਿੰਘ ਦੇ ਤਪ ਅਸਥਾਨ ਠੱਕਰਵਾਲ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਸਿਧਾਂਤਾਂ 'ਤੇ ਚੱਲ ਕੇ ਕੰਮ 'ਚ ਤਰੱਕੀ ਪਾਈ ਜਾ ਸਕਦੀ ਹੈ-ਧੁੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।