ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)-ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜੇ ਮੌਕੇ ਕਸਬਾ ਹਰਿਆਣਾ ਦੇ ਪ੍ਰਾਚੀਨ ਸ੍ਰੀ ਵਿਸ਼ਵਕਰਮਾ ਮੰਦਰ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਕਾਰੀਗਰ, ਮਿਹਨਤੀ ਕਾਮੇ ਅਤੇ ਅਤੇ ਸ਼ਰਧਾਲੂ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਪੰਡਿਤ ਸ਼ਿਵ ਪ੍ਰਸਾਦ ਮਿਸ਼ਰਾ ਵਲੋਂ ਕੀਤੇ ਗਏ ਹਵਨ ਨਾਲ ਹੋਈ | ਜਿਸ ਵਿਚ ਕਮੇਟੀ ਦੇ ਪ੍ਰਧਾਨ ਮਹਿੰਦਰ ਪਾਲ ਧੀਮਾਨ, ਉਪ ਪ੍ਰਧਾਨ ਸੁਰਿੰਦਰ ਕੁਮਾਰ ਕੌਂਡਲ, ਸਰਵਣ ਕੁਮਾਰ ਕਲਸੀ ਸਕੱਤਰ, ਖ਼ਜ਼ਾਨਚੀ ਧੀਰਜ ਬਾਂਸਲ ਅਤੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ | ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਬਾਬਾ ਵਿਸ਼ਵਕਰਮਾ ਜੀ ਸਿ੍ਸ਼ਟੀ ਦੇ ਦੇਵਤਾ ਹਨ ਅਤੇ ਔਜ਼ਾਰਾਂ ਦੇ ਦੇਵਤਾ ਮੰਨੇ ਜਾਂਦੇ ਹਨ | ਉਨ੍ਹਾਂ ਦੇ ਸਿਧਾਂਤਾਂ 'ਤੇ ਚੱਲ ਕੇ ਅਤੇ ਕੰਮ ਨੂੰ ਪੂਜਾ ਸਮਝ ਕੇ ਅਸੀਂ ਤਰੱਕੀ ਦੇ ਰਾਹ 'ਤੇ ਅੱਗੇ ਵੱਧ ਸਕਦੇ ਹਾਂ | ਇਸ ਮੌਕੇ ਗਾਇਕ ਅਜੀਤ ਸਿੰਘ ਰਾਣਾ, ਧਰਮਪਾਲ ਭੱਟੀ ਅਤੇ ਹੋਰ ਕਲਾਕਾਰਾਂ ਨੇ ਬਾਬਾ ਵਿਸ਼ਵਕਰਮਾ ਦੀਆਂ ਗਾਥਾਵਾਂ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕੀਤਾ | ਸਮਾਗਮ 'ਚ ਸੰਤ ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ, ਸੰਜੇ ਕਪਿਲਾ ਚੇਅਰਮੈਨ ਨਗਰ ਪ੍ਰੀਸ਼ਦ ਹਰਿਆਣਾ, ਸਾਬਕਾ ਕੌਂਸਲਰ ਸੁਭਾਸ਼ ਕੁਮਾਰ ਸ਼ੁਭ, ਐੱਮ.ਪੀ. ਸ਼ਰਮਾ, ਮਾ: ਮੁਲਤਾਨ ਸਿੰਘ, ਜਸਵਿੰਦਰ ਰਾਜੂ, ਤਰਸੇਮ ਸਿੰਘ ਆਦਿ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਡਿਤ ਅਨਿਲ ਸ਼ਰਮਾ, ਕੇਸ਼ਵ ਕਲਸੀ, ਵਿਸ਼ਾਲ ਆਨੰਦ, ਲਖਵੀਰ ਕਲਸੀ, ਬੋਨੀ ਚਾਵਲਾ, ਰਿਸ਼ਭ, ਯੋਗੇਸ਼ ਬਾਂਸਲ, ਗੁਰਮੁਖ ਸਿੰਘ, ਜੋਗਿੰਦਰ ਸਿੰਘ, ਪਿ੍ੰਸੀਪਲ ਦਵਿੰਦਰ ਕੌਸ਼ਲ, ਜਰਨੈਲ ਸਿੰਘ ਅਤੇ ਬਲਵੰਤ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |