ਕੋਟਫ਼ਤੂਹੀ, 21 ਅਕਤੂਬਰ (ਅਟਵਾਲ)-ਸਥਾਨਕ ਦਰਬਾਰ ਲੱਖ ਦਾਤਾ ਲਾਲਾਂ ਵਾਲਾ ਪੀਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ ਵਲੋਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਜਨਮ ਦਿਵਸ ਭੈਰੋਂ ਬਲੀ ਤੇ ਸਾਲਾਨਾ ਧਾਰਮਿਕ ਸਮਾਗਮ ਸਾਈਾ ਬਾਬਾ ਵਿਜੈ ਸ਼ਾਹ ਦੀ ਸਰਪ੍ਰਸਤੀ ਹੇਠ ਕਰਵਾਇਆ | ਇਸ ਮੌਕੇ ਝੰਡੇ ਦੀ ਰਸਮ ਤੋਂ ਉਪਰੰਤ ਮਹਿਵਲ-ਏ-ਕਵਾਲ 'ਚ ਮੁਕੇਸ਼ ਇਨਾਯਤ, ਅਰਮਾਨ ਢਿੱਲੋਂ, ਰਿੱਕੀ, ਸਰਬਜੀਤ ਸਰਬ, ਹਰਮਨ ਤੇ ਸ਼ੌਕਤ ਸਾਬਰੀ ਨੇ ਧਾਰਮਿਕ ਅਤੇ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਾਈਾ ਗੁਰਮੁਖ ਸ਼ਾਹ, ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲੇ, ਦੇਵਾ ਗੁਰਜੀਤ ਕੌਰ ਝੱਜਾਂ, ਬਿੱਲਾ ਬਾਬਾ ਲੁਧਿਆਣਾ, ਸਾਈਾ ਜੋਗਿੰਦਰ ਰਾਣਾ, ਪਰਮਜੀਤ ਸਿੰਘ ਰੱਕੜ, ਹਰਜਿੰਦਰਪਾਲ ਸਿੰਘ ਕਾਕਾ, ਜਸਪ੍ਰੀਤ ਸਿੰਘ, ਫ਼ੱਕਰ ਸਿੰਘ, ਪੰਡਿਤ ਤੇਜਪਾਲ, ਨੰਬਰਦਾਰ ਰਾਮ ਸਰੂਪ, ਗੁਰਮੇਲ ਸਿੰਘ, ਰਣਜੀਤ ਸਿੰਘ ਝੱਜਾਂ, ਸਾਗਰ ਲੁਧਿਆਣਾ, ਸੁਖਵੀਰ ਸਿੰਘ ਫਗਵਾੜਾ, ਸੰਦੀਪ ਸ਼ਰਮਾ, ਮਾਸਟਰ ਜਗਤਾਰ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਜਸਵੰਤ ਸਿੰਘ ਕੈਨੇਡਾ, ਮਨਜੀਤ ਸਿੰਘ ਢਿੱਲੋਂ, ਦੀਪੂ ਸ਼ਰਮਾ, ਸਤਨਾਮ ਸਿੰਘ ਬੈਂਸ, ਜੋਗਾ ਸਿੰਘ ਢਾਂਡਾ ਕਲਾਂ, ਕਿ੍ਸ਼ ਚਾਵਲਾ, ਸ਼ਿਵ ਕੁਮਾਰ, ਮਨੀਸ਼ ਕੁਮਾਰ, ਮੋਹਿਤ, ਕਰਨ, ਕੁਲਵੰਤ ਪਚਨੰਗਲਾਂ ਆਦਿ ਹਾਜ਼ਰ ਸਨ |