ਭੰਗਾਲਾ, 23 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਸਵ. ਸਰਦਾਰ ਕਰਮ ਸਿੰਘ ਧੂੜ ਦੇ ਪਰਿਵਾਰਕ ਮੈਂਬਰ ਭਾਈ ਸੁਰਿੰਦਰ ਸਿੰਘ, ਦਿਲਬਾਗ ਸਿੰਘ ਸਪੁੱਤਰ ਬਲਵਿੰਦਰ ਸਿੰਘ ਯੂ. ਐੱਸ. ਏ. ਤੇ ਗੁਰਮੀਤ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਨੂੰ ਹਰਬੰਸ ਸਿੰਘ ਮੰਝਪੁਰ ਦੇ ਦੇਖ-ਰੇਖ ਹੇਠ ਚਲਾਏ ਜਾ ਰਹੇ ਵੱਖ-ਵੱਖ ਕੰਮਾਂ ਲਈ 20 ਹਜ਼ਾਰ ਰੁਪਏ ਰਾਸ਼ੀ ਸਹਿਯੋਗ ਵਜੋਂ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਬਲਵੀਰ ਸਿੰਘ ਨੇ ਸਵ. ਕਰਮ ਸਿੰਘ ਧੂੜ ਪਰਿਵਾਰ ਦੇ ਨਾਲ-ਨਾਲ ਅਵਤਾਰ ਸਿੰਘ ਬੋਵੀ ਮੈਂਬਰ ਕਿਸਾਨ ਯੂਨੀਅਨ, ਰਵੇਲ ਸਿੰਘ ਲੰਬੜਦਾਰ, ਸੁਖਵਿੰਦਰ ਸਿੰਘ ਸਰਪੰਚ ਲਾਡਪੁਰ, ਸਤਨਾਮ ਸਿੰਘ ਗੁਰਦਾਸਪੁਰ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਜਤਿੰਦਰ ਸਿੰਘ ਮਿਨਹਾਸ, ਗੁਰਪ੍ਰੀਤ ਸਿੰਘ ਸੈਣੀ, ਸੰਜੀਵ ਸ਼ਰਮਾ, ਮਨਜੀਤ ਸਿੰਘ, ਸੁਰਿੰਦਰ ਸਿੰਘ, ਅਜੈ ਕੁਮਾਰ ਤੇ ਸਮੂਹ ਸਟਾਫ਼ ਹਾਜ਼ਰ ਸਨ |