ਪੱਸੀ ਕੰਢੀ, 23 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)- ਕੰਢੀ ਦੇ ਪਿੰਡ ਫ਼ਤਹਿਪੁਰ ਵਿਖੇ ਕਿ੍ਕਟ ਲੀਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਕਮਲਜੀਤ ਸਿੰਘ ਕੁਲਾਰ ਮੈਂਬਰ ਕੋਰ ਕਮੇਟੀ ਅਕਾਲੀ ਦਲ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਕਿਹਾ ਕਿ ਪਿੰਡਾਂ ਨੂੰ ਅਜਿਹੇ ਉਪਰਾਲੇ ਕਰਨੇ ਬਹੁਤ ਹੀ ਸ਼ਲਾਘਾਯੋਗ ਹਨ ਕਿਉਂਕਿ ਅੱਜ ਜੋ ਨਸ਼ੇ ਦੀ ਦਲਦਲ ਵਿਚ ਕਈ ਨੌਜਵਾਨ ਫਸਦੇ ਜਾ ਰਹੇ ਹਨ, ਉਨ੍ਹਾਂ ਲਈ ਇਹ ਸੇਧ ਹੈ | ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਦੇ ਨਾਲ ਜਿੱਥੇ ਸਾਡੀ ਸਿਹਤ ਨੂੰ ਸਰੀਰਕ ਬਲ ਮਿਲਦਾ ਹੈ ਅਤੇ ਸਰੀਰ ਮਜ਼ਬੂਤ ਵੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਮੈਂ ਫ਼ਤਿਹਪੁਰ ਕਿ੍ਕਟ ਲੀਗ ਦੀ ਸਮੂਹ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿਉਂਕਿ ਇੱਦਾਂ ਦੇ ਉਪਰਾਲੇ ਕਰਨੇ ਬਹੁਤ ਹੀ ਕਠਨ ਕੰਮ ਹੁੰਦਾ ਪਰ ਫਿਰ ਵੀ ਇਹ ਸ਼ਲਾਘਾ ਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਇਸ ਕੰਡੀ ਦੇ ਵਿਚ ਸਟੇਡੀਅਮ ਨੂੰ ਅਸੀਂ ਆਧੁਨਿਕ ਤਰੀਕੇ ਦੇ ਨਾਲ ਬਣਾਵਾਂਗੇ ਅਤੇ ਅਸੀਂ ਹਮੇਸ਼ਾ ਇਸ ਤਰ੍ਹਾਂ ਦੇ ਟੂਰਨਾਮੈਂਟ 'ਚ ਆਪਣਾ ਸਹਿਯੋਗ ਦਿੰਦੇ ਰਹਾਂਗੇ | ਇਸ ਮੌਕੇ ਪਹਿਲੇ ਨੰਬਰ 'ਤੇ ਜਿੱਤਣ ਵਾਲੀ ਟੀਮ ਪਿੱਪਲਾਂਵਾਲਾ ਨੂੰ ਪਹਿਲੇ ਇਨਾਮ ਦੀ ਰਾਸ਼ੀ 61000 ਰੁਪਏ ਨਾਲ ਟਰਾਫ਼ੀ ਦਿੱਤੀ ਗਈ, ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਭੋਗਪੁਰ ਨੂੰ 31000 ਰੁਪਏ ਤੇ ਟਰਾਫ਼ੀ ਦਿੱਤੀ ਗਈ, ਤੀਜੇ ਨੰਬਰ 'ਤੇ ਨਸਰਾਲੇ ਦੀ ਟੀਮ ਤੇ ਚੌਥੇ ਨੰਬਰ 'ਤੇ ਲਿੱਟਾਂ ਦੀ ਟੀਮ ਨੂੰ 5100/5100 ਰੁਪਏ ਦਿੱਤੇ ਗਏ | ਇਸ ਮੌਕੇ ਕਿ੍ਕਟ ਟੂਰਨਾਮੈਂਟ ਦੇ ਪ੍ਰਬੰਧਕਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਚਿੱਪੜਾ, ਸਰਪੰਚ ਜਗਰੂਪ ਸਿੰਘ ਚਠਿਆਲੀਆਂ, ਸਰਪੰਚ ਨੀਰਜ ਮਿਰਜਾਪੁਰ , ਰੋਹਿਤ ਫ਼ਤਿਹਪੁਰ, ਕਰਨ ਧੁੱਗਾ, ਜਸਕਰਨ ਗੁਰਾਇਆ, ਹਰਕਰਨ ਧੂਤ, ਲੱਕੀ ਰਾਈ ਆਦਿ ਹਾਜ਼ਰ ਸਨ |