25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਨਿਗਮ ਦੀ ਅਣਗਹਿਲੀ ਕਾਰਨ ਬਿਨ੍ਹਾਂ ਢਕੇ ਲੰਘ ਰਹੇ ਨੇ ਕੂੜੇ ਦੇ ਟਰੱਕ ਤੇ ਟਰਾਲੀਆਂ - ਪਰਮਾਰ

ਅਜੀਤ ਡੈਸਕ 24-10-2025
ਹੁਸ਼ਿਆਰਪੁਰ, 23 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਨਗਰ ਨਿਗਮ ਹੁਸ਼ਿਆਰਪੁਰ ਕੰਗਾਲ ਹੋ ਗਿਆ ਹੈ ਤਾਂ ਹੀ ਨਗਰ ਨਿਗਮ ਵਲੋਂ ਸ਼ਹਿਰ 'ਚੋਂ ਇੱਕਠਾ ਕੀਤੇ ਕੂੜਾ ਕਰਕਟ ਨੂੰ ਸ਼ਹਿਰ ਦੇ ਬਾਹਰ ਬਣੇ ਡੰਪ 'ਤੇ ਸੁੱਟਣ ਵਾਲੇ ਟਰੱਕ ਅਤੇ ਟਰਾਲੀਆਂ ਬਿਨਾਂ ਤਰਪਾਲ ਤੋਂ ਢੱਕੇ ਕੂੜਾ ਕਰਕਟ ਅਤੇ ਕੂੜਾ ਖਿਲਾਰਦੇ ਅਤੇ ਬੇਹੱਦ ਗੰਦੀ ਬਦਬੂ ਫੈਲਾਉਂਦੇ ਹੋਏ ਸ਼ਹਿਰ ਦੇ 'ਚੋਂ ਲੰਘ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਰਾਜਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਨਗਰ ਨਿਗਮ ਨੇ ਕੂੜਾ ਕਰਕਟ ਢੋਣ ਵਾਲੇ ਵਾਹਨਾਂ ਨੂੰ ਢੱਕਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਵਾਹਨ ਸ਼ਹਿਰ 'ਚ ਗੰਦਗੀ ਸੁੱਟ ਕੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਪਰਮਾਰ ਨੇ ਕਿਹਾ ਕਿ ਜਿੱਥੇ ਇਹ ਗੱਡੀਆਂ ਤੇ ਟਰਾਲੀਆਂ ਬਿਨਾਂ ਤਰਪਾਲ ਸ਼ਹਿਰ 'ਚੋਂ ਲੰਘਦੇ ਹਨ ਤਾਂ ਸ਼ਹਿਰ ਵਾਸੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਗੰਦੀ ਕੀਟਾਣੂ ਭਰੀ ਬਦਬੂ ਨਾਲ ਕੋਈ ਵੀ ਬਿਮਾਰੀ ਫੈਲਣ ਦਾ ਡਰ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਐਨ.ਜੀ.ਟੀ. ਨੂੰ ਸੈਂਕੜੇ ਦਸਤਖ਼ਤ ਕਰਕੇ ਸ਼ਿਕਾਇਤ ਭੇਜੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਅਜਿਹੇ ਕੰਮ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਅਕਾਲੀ ਸਰਕਾਰ ਆਉਣ 'ਤੇ ਗੜ੍ਹਦੀਵਾਲ ਦੇ ਕੰਢੀ ਖੇਤਰ 'ਚ ਕਿ੍ਕਟ ਖੇਡ ਸਟੇਡੀਅਮ ਬਣਾਇਆ ਜਾਵੇਗਾ- ਰਸੂਲਪੁਰ ਅਗਲੀ ਖ਼ਬਰ ਮਾਨਸਿਕ ਰੋਗਾਂ ਦੇ ਮਾਹਰ ਡਾ. ਰਾਜ ਕੁਮਾਰ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।