ਗੜ੍ਹਸ਼ੰਕਰ, 19 ਅਕਤੂਬਰ (ਧਾਲੀਵਾਲ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਦੀ ਮੀਟਿੰਗ ਡਾ. ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਤਹਿਸੀਲ ਗੜ੍ਹਸ਼ੰਕਰ ਕਮੇਟੀ ਦੀ ਚੋਣ ਕੀਤੀ ਗਈ | ਨਵੇਂ ਚੁਣੇ ਅਹੁਦੇਦਾਰਾਂ ਵਿਚ ਲਖਵਿੰਦਰ ਕੁਮਾਰ ਨੂੰ ਪ੍ਰਧਾਨ, ਉਂਕਾਰ ਸਿੰਘ ਸੈਕਟਰੀ, ਹਰੀ ਕ੍ਰਿਸ਼ਨ ਜਨਰਲ ਸਕੱਤਰ, ਰਾਜਨ ਮਲਹਨ ਨੂੰ ਕੈਸ਼ੀਅਰ, ਭੁਪਿੰਦਰ ਸਿੰਘ ਨੂੰ ਸੰਯੁਕਤ ਸਕੱਤਰ, ਅਜੈਬ ਸਿੰਘ ਨੂੰ ਪ੍ਰੈੱਸ ਸਕੱਤਰ, ਡਾ. ਦੀਪਕ ਕੁਮਾਰ ਨੂੰ ਸਲਾਹਕਾਰ ਚੁਣਿਆ ਗਿਆ | ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਤਿੰਨ ਨੇਤਰਹੀਨ ਬੱਚਿਆਂ ਦੀਆਂ ਕੋਰਨੀਅਲ ਬਦਲਣ ਦਾ ਮਾਮਲਾ ਧਿਆਨ 'ਚ ਆਇਆ ਹੈ ਜਿਸ 'ਚ ਇਕ ਬੱਚਾ ਨੌ ਮਹੀਨੇ ਦਾ, ਦੂਜਾ ਤਿੰਨ ਸਾਲ ਦਾ ਤੇ ਤੀਜਾ ਗਿਆਰਾਂ ਸਾਲ ਦਾ ਹੈ | ਉਨ੍ਹਾਂ ਦੱਸਿਆ ਕਿ ਤਿੰਨਾਂ ਬੱਚਿਆਂ ਦਾ ਕੋਰਨੀਅਲ ਟਰਾਂਸਪਲਾਂਟ ਦੀਵਾਲੀ ਤੋਂ ਬਾਅਦ ਕੀਤਾ ਜਾਵੇਗਾ | ਡਾ. ਤਰਸੇਮ ਸਿੰਘ ਨੇ ਕਿਹਾ ਕਿ ਹੁਣ ਤੱਕ 4133 ਨੇਤਰਹੀਨ ਲੋਕਾਂ ਨੇ ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਤੋਂ ਕੋਰਨੀਅਲ ਟ੍ਰਾਂਸਪਲਾਂਟ ਕਰਵਾਇਆ ਹੈ | ਪਿਛਲੇ 2 ਮਹੀਨਿਆਂ 'ਚ 18 ਲੋਕਾਂ ਦਾ ਕੋਰਨੀਅਲ ਟਰਾਂਸਪਲਾਂਟ ਕਰਵਾਇਆ ਗਿਆ ਹੈ |