23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜੀ. ਐਨ. ਏ. ਐਕਸਲ ਗਰੁੱਪ ਵਲੋਂ ਭਬਿਆਣਾ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>

ਅਜੀਤ ਡੈਸਕ 04-11-2025
ਹੁਸ਼ਿਆਰਪੁਰ, 3 ਨਵੰਬਰ (ਨਰਿੰਦਰ ਸਿੰਘ ਬੱਡਲਾ)- ਜੀ.ਐਨ.ਏ ਐਕਸਲ ਗਰੁੱਪ ਮੇਹਟੀਆਣਾ ਵੱਲੋਂ ਪਿੰਡ ਭਬਿਆਣਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਅਪਰੇਸ਼ਨ ਕੈਂਪ ਸਰਕਾਰੀ ਐਲੀਮੈਂਟਰੀ ਸਮਰਾਟ ਸਕੂਲ ਭਬਿਆਣਾ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਜੀ.ਐਨ. ਐਕਸਲ ਗਰੁੱਪ ਦੇ ਐਮ.ਡੀ. ਤੇ ਸੀ.ਈ.ਓ. ਰਣਵੀਰ ਸਿੰਘ ਸੀਹਰਾ ਵੱਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਜੀ.ਐਨ.ਏ. ਗਰੱੁਪ ਵੱਲੋਂ ਹੋਰ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਨਾਲ ਹਰ ਸਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ | ਕੈਂਪ ਦੌਰਾਨ ਡਾਕਟਰ ਜੀ. ਐਸ. ਵਿਰਦੀ ਫਗਵਾੜਾ ਦੀ ਟੀਮ ਵੱਲੋਂ 310 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ 50 ਮਰੀਜ਼ਾਂ ਦੇ ਅੱਖਾਂ ਦੇ ਆਪੇ੍ਰਸ਼ਨ ਵਿਰਦੀ ਹਸਪਤਾਲ ਫਗਵਾੜਾ ਵਿਖੇ ਕੀਤੇ ਜਾਣਗੇ ਅਤੇ ਮੁਫ਼ਤ ਲੈਬਜ਼ ਪਾਏ ਜਾਣਗੇ | ਇਸ ਦੌਰਾਨ 200 ਦੇ ਕਰੀਬ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਜੀ.ਐਨ.ਏ ਸਤਵਿੰਦਰ ਸਿੰਘ, ਬੀ.ਐਸ ਨੰਦਾ, ਅਨਿਲ ਕੁਮਾਰ, ਸੁਨੀਤਾ ਸ਼ਰਮਾ, ਸਰਪੰਚ ਕਸ਼ਮੀਰ ਸਿੰਘ ਮੇਹਟੀਆਣਾ, ਕੁਲਵੰਤ ਕੌਰ, ਸੁਨੀਤਾ, ਵਿਜੇ ਕੁਮਾਰ, ਬਚਿੱਤਰ ਸਿੰਘ, ਜਸਵੀਰ ਸਿੰਘ, ਜੋਗਿੰਦਰ ਸਿੰਘ ਫਗਵਾੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ ਮੁਕੇਰੀਆਂ ਵਿਖੇ ਭਾਸ਼ਨ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ 'ਸਾਡਾ ਪਿੰਡ' ਅੰਮਿ੍ਤਸਰ ਟੂਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।