22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐਡ. ਧਾਮੀ ਦੇ ਪੰਜਵੀਂ ਵਾਰ ਐੱਸ.ਜੀ.ਪੀ.ਸੀ. ਪ੍ਰਧਾਨ ਬਣਨ ਨਾਲ ਸਿੱਖ ਪੰਥ 'ਚ ਖ਼ੁਸ਼ੀ ਦੀ ਲਹਿਰ - ਰਵਿੰਦਰ ਸਿੰਘ ਚੱਕ <br/>

ਅਜੀਤ ਡੈਸਕ 04-11-2025
ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)- ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਪੰਜਵੀਂ ਵਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਬਣਨ ਨਾਲ ਜਿੱਥੇ ਸਿੱਖ ਪੰਥ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਦੇਖੀ ਗਈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਰਵਿੰਦਰ ਸਿੰਘ ਚੱਕ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਨੇ ਕੀਤਾ | ਉਨ੍ਹਾਂ ਕਿਹਾ ਐਡ. ਧਾਮੀ ਦੀ ਇਹ ਬੇਮਿਸਾਲ ਜਿੱਤ ਇਹ ਸਾਬਤ ਕਰਦੀ ਹੈ ਕਿ ਉਹ ਸਾਰੀਆਂ ਧਿਰਾਂ ਦੇ ਸਰਬ ਪ੍ਰਮਾਣਿਤ ਪ੍ਰਧਾਨ ਹਨ ਅਤੇ ਉਨ੍ਹਾਂ ਨਾਰਾਜ਼ ਹੋਏ ਮੈਂਬਰਾਂ ਤੇ ਪਾਰਟੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਰਾਣੇ ਗਿਲੇ ਸ਼ਿਕਵੇ ਮਿਟਾ ਕੇ ਪੰਥ ਦੀ ਬਿਹਤਰੀ ਵਾਸਤੇ ਸ਼ੋ੍ਰਮਣੀ ਅਕਾਲੀ ਦਲ ਵਿਚ ਵਾਪਸ ਆਉਣ ਤਾਂ ਜੋ ਪੰਥ ਵਿਰੋਧੀ ਤਾਕਤਾਂ ਨਾਲ ਇੱਕਜੁੱਟ ਹੋ ਕੇ ਲੜਿਆ ਜਾ ਸਕੇ ਕਿਉਂਕਿ ਸਾਨੂੰ ਬਾਹਰੀ ਤਾਕਤਾਂ ਤੋਂ ਬਹੁਤ ਵੱਡੀਆਂ ਚੁਨੌਤੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਅਸੀਂ ਸਾਰੇ ਇੱਕਜੁੱਟ ਹੋ ਕੇ ਹੀ ਕਰ ਸਕਦੇ ਹਾਂ | ਇਸ ਮੌਕੇ ਸ. ਬਿਕਰਮ ਸਿੰਘ ਅੱਲਾ ਬਖ਼ਸ਼ ਵੀ ਮੌਜੂਦ ਸਨ ਤੇ ਉਨ੍ਹਾਂ ਨੇ ਵੀ ਪੰਜਵੀਂ ਵਾਰ ਐਡ. ਧਾਮੀ ਦੇ ਪ੍ਰਧਾਨ ਬਣਨ 'ਤੇ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਪੰਜਾਬ 'ਵਰਸਿਟੀ ਖੋਹ ਕੇ ਕੇਂਦਰ ਨੇ ਪੰਜਾਬੀਆਂ ਨੂੰ ਵੱਡਾ ਜ਼ਖ਼ਮ ਦਿੱਤਾ-ਸੀਕਰੀ <br/> ਅਗਲੀ ਖ਼ਬਰ ਧਾਮੀ ਦੇ 5ਵੀਂ ਵਾਰ ਪ੍ਰਧਾਨ ਬਣਨ ਨਾਲ ਸਿੱਖ ਕੌਮ 'ਚ ਖ਼ੁਸ਼ੀ ਦੀ ਲਹਿਰ-ਠੰਡਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।