21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਤੇਂਦੂਏ ਦੀ ਦਹਿਸ਼ਤ ਵਿਚ ਹਨ ਪਿੰਡ ਕਰਟੋਲੀ ਦੇ ਨਿਵਾਸੀ <br/>

ਅਜੀਤ ਡੈਸਕ 07-11-2025
ਰਾਮਗੜ੍ਹ ਸੀਕਰੀ, 6 ਨਵੰਬਰ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਚ ਮਾਸਖ਼ੋਰ ਤੇਂਦੂਏ ਦੇ ਆਉਣ ਨਾਲ ਪਿੰਡ ਵਿਚ ਦਹਿਸ਼ਤ ਪਾਈ ਜਾ ਰਹੀ ਹੈ | ਪਿੰਡ ਵਾਸੀ ਆਪਣੇ ਪਾਲਤੂ ਪਸ਼ੂਆਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹਨ | ਉਕਤ ਤੇਂਦੂਆ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਪਾਲਤੂ ਪਸ਼ੂਆਂ ਅਤੇ ਕੁੱਤਿਆਂ ਤੇ ਹਮਲੇ ਕਰ ਰਿਹਾ ਹੈ | ਪਿੰਡ ਵਾਸੀ ਕ੍ਰਿਸ਼ਨ ਕੁਮਾਰ ਦੇ ਪਾਲਤੂ ਕੁੱਤੇ ਨੂੰ ਮਾਰ ਮੁਕਾਉਣ ਅਤੇ ਰਜਿੰਦਰ ਕੁਮਾਰ ਦੀ ਕਰੀਬ ਦੋ ਸਾਲਾਂ ਦੀ ਪਾਲਤੂ ਬੱਛੀ ਨੂੰ ਹਮਲਾ ਕਰਕੇ ਜ਼ਖਮੀ ਕਰਨ ਦੀ ਵੀ ਜਾਣਕਾਰੀ ਮਿਲੀ ਹੈ | ਸੂਚਨਾ ਮਿਲਣ 'ਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਰਛਪਾਲ ਸਿੰਘ ਤੇ ਸੁਨੀਲ ਕੁਮਾਰ ਵਲੋਂ ਪਿੰਡ ਕਰਟੋਲੀ ਦਾ ਦੌਰਾ ਕੀਤਾ ਅਤੇ ਮਾਸਖ਼ੋਰ ਤੇਂਦੂਏ ਸਬੰਧੀ ਪਿੰਡ ਵਾਸੀਆਂ ਤੋਂ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵਲੋਂ ਜਲਦੀ ਹੀ ਪਿੰਜਰਾ ਲਗਾ ਕੇ ਮਾਸਖ਼ੋਰ ਤੇਂਦੂਏ ਨੰੂ ਕਾਬੂ ਕਰਨ ਲਈ ਉਪਰਾਲੇ ਕੀਤੇ ਜਾਣਗੇ | ਤੇਂਦੂਏ ਦੇ ਇਲਾਕੇ ਵਿਚ ਆਉਣ ਸਬੰਧੀ ਉਨ੍ਹਾਂ ਸਪਸ਼ਟ ਕੀਤਾ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਲੋਂ ਗੱਦੀਆਂ ਦੀਆਂ ਭੇਡਾਂ ਬੱਕਰੀਆਂ ਨਾਲ ਤੇਂਦੂਏ ਇਲਾਕੇ ਵਿਚ ਆ ਜਾਂਦੇ ਹਨ | ਇਸ ਮੌਕੇ ਪਿੰਡ ਦੇ ਲੰਬੜਦਾਰ ਸੰਜੀਵ ਕੁਮਾਰ, ਸਰਪੰਚ ਅਸ਼ਵਨੀ ਸ਼ਰਮਾ, ਸੁਨੀਲ ਕੌਸ਼ਲ, ਕ੍ਰਿਸ਼ਨ ਕੁਮਾਰ, ਜਗਰੂਪ ਸਿੰਘ, ਕੁਲਦੀਪ ਸ਼ਰਮਾ, ਅਜੇ ਸ਼ਰਮਾ, ਮੁਕੇਸ਼ ਸ਼ਰਮਾ ਅਤੇ ਮਨਮੋਹਨ ਸ਼ਰਮਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਦਾ ਬੀ. ਏ. ਬੀ. ਐੱਡ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਭਾਈ ਮਨਜੋਤ ਸਿੰਘ ਦੀ ਸੇਵਾ ਮੁਹਿੰਮ 'ਚ ਸ਼ਾਹੀ ਫਾਊਾਡੇਸ਼ਨ ਵਲੋਂ 51 ਹਜ਼ਾਰ ਦਾ ਯੋਗਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।