‘ਆਪ’ ਆਗੂ ਦੀ ਦੁਕਾਨ ਅੱਗੇ ਬਣਾਏ ਛੱਪਰ ਨੂੰ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ, ਭਾਰੀ ਨੁਕਸਾਨ
ਮਾਹਿਲਪੁਰ, 20 ਨਵੰਬਰ (ਰਜਿੰਦਰ ਸਿੰਘ)-ਸਬ ਤਹਿਸੀਲ ਮਾਹਿਲਪੁਰ ਅੱਗੇ ਚਾਹ ਦੀ ਦੁਕਾਨ ਚਲਾ ਰਹੀ ਇਕ ‘ਆਪ’ ਆਗੂ ਵਰਕਰ ਦੀ ਬੀਤੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਦੁਕਾਨ ਅੱਗੇ ਬਣਾਏ ਛੱਪਰ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਸਾਰਾ ਛੱਪਰਾ ਸੜ ਕੇ ਸੁਆਹ ਹੋ ਗਿਆ ਤੇ ਅੱਗ ਦੀ ਲਪੇਟ ’ਚ ਉਸ ਦੇ ਉੱਪਰ ਦੀ ਲੰਘ ਰਹੀ ਬਿਜਲੀ ਦੀ ਕੇਬਲ ਤਾਰ ਨੂੰ ਕਾਫੀ ਨੁਕਸਾਨ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਦੀਪ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਵਾਰਡ ਨੰਬਰ 12 ਬੀ.
ਮਾਹਿਲਪੁਰ, 20 ਨਵੰਬਰ (ਰਜਿੰਦਰ ਸਿੰਘ)-ਸਬ ਤਹਿਸੀਲ ਮਾਹਿਲਪੁਰ ਅੱਗੇ ਚਾਹ ਦੀ ਦੁਕਾਨ ਚਲਾ ਰਹੀ ਇਕ ‘ਆਪ’ ਆਗੂ ਵਰਕਰ ਦੀ ਬੀਤੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਦੁਕਾਨ ਅੱਗੇ ਬਣਾਏ ਛੱਪਰ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਸਾਰਾ ਛੱਪਰਾ ਸੜ ਕੇ ਸੁਆਹ ਹੋ ਗਿਆ ਤੇ ਅੱਗ ਦੀ ਲਪੇਟ ’ਚ ਉਸ ਦੇ ਉੱਪਰ ਦੀ ਲੰਘ ਰਹੀ ਬਿਜਲੀ ਦੀ ਕੇਬਲ ਤਾਰ ਨੂੰ ਕਾਫੀ ਨੁਕਸਾਨ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਦੀਪ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਵਾਰਡ ਨੰਬਰ 12 ਬੀ.ਡੀ.ਪੀ.ਓ. ਕਾਲੋਨੀ ਮਾਹਿਲਪੁਰ ਨੇ ਦੱਸਿਆ ਕਿ ਉਹ ਚਾਹ ਦੀ ਦੁਕਾਨ ਕਰਦੀ ਹੈ ਤੇ ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਨੇ ਦੁਕਾਨ ਅੱਗੇ ਬਣਾਏ ਛੱਪਰ ਨੂੰ ਅੱਗ ਲਾ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੀ ਦੁਕਾਨ ’ਤੇ ਆਈ ਤਾਂ ਉਸ ਦਾ ਛੱਪਰਾ ਅੱਗ ਨਾਲ ਸੜ ਕੇ ਸੁਆਹ ਹੋ ਚੁੱਕਿਆ ਸੀ ਜਿਸ ਨਾਲ ਉਸ ਦਾ ਬਹੁਤ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਵਾਸੀ ਵਾਰਡ ਨੰਬਰ 12 ਨਾਲ ਦੇ ਕੁੱਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਹੈ ਉਸ ਨੂੰ ਸ਼ੰਕਾ ਹੈ ਉਨ੍ਹਾਂ ਨੇ ਛੱਪਰੇ ਨੂੰ ਅੱਗ ਲਾਈ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਜਾ ਕੇ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਆਰੰਭ ਕਰ ਦਿੱਤੀ ਹੈ।