ਹੁਸ਼ਿਆਰਪੁਰ, 6 ਨਵੰਬਰ (ਹਰਪ੍ਰੀਤ ਕੌਰ)-ਜ਼ਿਲਾ ਬਾਸਕਿਟਬਾਲ ਐਸੋਸੀਏਸ਼ਨ ਵਲੋਂ 14 ਸਾਲ ਤੋਂ ਘਟ ਲਕੜੀਆਂ ਅਤੇ 19 ਸਾਲ ਤੋਂ ਘੱਟ ਲੜਕਿਆਂ ਲਈ ਬਾਸਕਟਬਾਲ ਚੈਂਪੀਅਨਸ਼ਿਪ 8 ਤੇ 9 ਨਵੰਬਰ ਨੂੰ ਬਾਸਕਿਟਬਾਲ ਸਟੇਡੀਅਮ ਮੜੂਲੀ ਬ੍ਰਾਹਮਣਾ ਵਿਖੇ ਹੋਵੇਗੀ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਾਸਕਿਟਬਾਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਜ. ਸੁਰਿੰਦਰ ਸੰਧੂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਮੜੂਲੀ ਬ੍ਰਾਹਮਣਾ ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਅਤੇ ਐਨ.ਆਰ.ਆਈ ਸੱਜਣਾਂ ਦੇ ਸਹਿਯੋਗ ਨਾਲ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਰੌਚਕ ਤੇ ਦਿਲਚਸਪ ਮੁਕਾਬਲੇ ਹੋਣਗੇ | ਉਨਾਂ ਦੱਸਿਆ ਕਿ ਚੈਂਪੀਅਨਸ਼ਿਪ ਦਾ ਉਦਘਾਟਨ 8 ਨਵੰਬਰ ਨੂੰ ਸੰਤ ਰਾਮ ਮੂਰਤੀ ਨਾਰੇ ਵਾਲੇ ਅਤੇ ਵਰਿੰਦਰ ਕੁਮਾਰ ਸਾਂਝੇ ਤੌਰ 'ਤੇ ਕਰਨਗੇ |