22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਹਲਕੇ ਵਿਚ 10 ਕਰੋੜ ਦੀ ਲਾਗਤ ਨਾਲ ਵੱਖ-ਵੱਖ ਖੇਡ ਪਾਰਕ ਬਣਨਗੇ - ਵਿਧਾਇਕ ਘੁੰਮਣ

ਅਜੀਤ ਡੈਸਕ 07-11-2025
ਤਲਵਾੜਾ, 6 ਨਵੰਬਰ (ਰਾਜੀਵ ਓਸ਼ੋ)- ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰਫੁਲਿਤ ਕਰਨ ਲਈ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਪਿੰਡ ਰਜਵਾਲ ਵਿਖੇ 23 ਲੱਖ ਦੀ ਲਾਗਤ ਨਾਲ ਬਣਨ ਵਾਲੇ ਸੁੰਦਰ ਖੇਡ ਪਾਰਕ ਦਾ ਨੀਂਹ ਪੱਥਰ ਰੱਖਿਆ | ਵਿਧਾਇਕ ਘੁੰਮਣ ਨੇ ਕਿਹਾ ਕਿ ਹਲਕੇ ਵਿਚ 10 ਕਰੋੜ ਦੀ ਲਾਗਤ ਨਾਲ ਵੱਖ-ਵੱਖ ਖੇਡ ਪਾਰਕ ਬਣਨਗੇ | ਉਨ੍ਹਾਂ ਕਿਹਾ ਕੰਢੀ ਇਲਾਕੇ ਵਿਚ ਪਹਿਲੀ ਵਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਪਾਰਕ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਪਿੰਡ ਰਜਵਾਲ ਦੇ ਸ਼ਹੀਦ ਸੰਜੇ ਸਿੰਘ ਦੇ ਨਾਂਅ 'ਤੇ ਖੇਡ ਪਾਰਕ ਦਾ ਨਾਂਅ ਰੱਖਿਆ ਜਾਵੇਗਾ | ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਰਜਵਾਲ ਤੋ ਬਾੜੀ ਤੱਕ ਸੜਕ ਦਾ ਨਿਰਮਾਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ | ਇਸ ਮੌਕੇ ਰਾਮ ਕੁਮਾਰ ਰਜਵਾਲ, ਸੁਖਦੇਵ ਸਿੰਘ 'ਆਪ' ਆਗੂ, ਪਵਨ ਕੁਮਾਰ 'ਆਪ' ਆਗੂ, ਐੱਸ.ਡੀ.ਓ .ਸ਼ਾਮਲੀ, ਗੌਰਵ ਤਲਵਾੜਾ, ਮਨਿੰਦਰ ਸਿੰਘ ਪਾਲਾ ਸਰਪੰਚ ਰਜਵਾਲ, ਰਣਧੀਰ ਸਿੰਘ ਸਰਪੰਚ ਰਜਵਾਲ ਮਿਡਲ, ਨੂਰ ਮੁਹੰਮਦ ਸਰਪੰਚ ਅੱਪਰ ਰਜਵਾਲ, ਡਾਕਟਰ ਸ਼ਿਵ ਕੁਮਾਰ ਸ਼ਰਮਾ, ਧਰਮਵੀਰ ਸ਼ਰਮਾ ਸਰਪੰਚ ਟੋਹਲੂ, ਵਕੀਲ ਸਰਪੰਚ ਬਟਵਾੜਾ, ਰਵੀ ਦੱਤ ਸਰਪੰਚ ਹੀਰਬਹਿ, ਮਹਿੰਦਰ ਸਿੰਘ ਪੰਚ, ਰਾਜੇਸ਼ ਕੁਮਾਰ ਪੰਚ, ਰਜਿੰਦਰ ਪ੍ਰਸ਼ਾਦ ਪੰਚ, ਅਮਰਜੀਤ ਪੰਚ, ਰਾਜੇਸ਼ ਬਬਲੂ, ਸ਼ਾਮ ਲਾਲ ਪੱਪੂ, ਟੋਨੀ, ਵਿਸ਼ਾਲ, ਰੋਸ਼ਨ ਲਾਲ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਨਣਹਾਨਾ 'ਚ ਦੋਹਰੀਆਂ ਬੈੱਲ ਗੱਡੀਆਂ ਦੀਆਂ ਦੌੜਾਂ 8 ਨੂੰ ਅਗਲੀ ਖ਼ਬਰ ਪਵਿੱਤਰ ਵੇਈਾ ਦੇ ਨਾਲ-ਨਾਲ ਪਿੰਡ ਧਨੋਆ ਤੋਂ ਨਗਰ ਕੀਰਤਨ 9 ਨਵੰਬਰ ਨੂੰ – ਇੰਜ. ਧਨੋਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।