15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹਰਦੋਥਲਾ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ ਤੇ ਭੰਡਾਰਾ 28 ਨੂੰ - ਹਰਦੋਥਲਾ <br/>

ਅਜੀਤ ਡੈਸਕ 23-11-2025
ਦਸੂਹਾ, 22 ਨਵੰਬਰ (ਭੁੱਲਰ)- ਦਰਬਾਰ-ਏ-ਅÏਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਹਰਦੋਥਲਾ ਵਿਖੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਸਲਾਨਾ ਜੋੜ ਮੇਲਾ ਅਤੇ ਭੰਡਾਰਾ 28 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੁੱਖ ਪ੍ਰਬੰਧਕ ਤਰਸੇਮ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਵਿਧਾਇਕ ਜਸਬੀਰ ਸਿੰਘ ਰਾਜਾ, ਪੀਰ ਸਈਅਦ ਸ਼ਾਕਰ ਹੁਸੈਨ ਅਜਮੇਰ ਸ਼ਰੀਫ਼ ਤਾਰਾਗੜ੍ਹ, ਰਾਜਾ ਬਾਈ ਅਜਮੇਰ ਸ਼ਰੀਫ਼ ਤਾਰਾਗੜ੍ਹ ਤੇ ਹੋਰ ਸ਼ਖ਼ਸੀਅਤਾਂ ਪਹੰੁਚਣਗੀਆਂ | ਉਨ੍ਹਾਂ ਦੱਸਿਆ ਕਿ ਇਸ ਮੌਕੇ ਚਾਦਰ ਪੋਸ਼ੀ ਦੀ ਰਸਮ ਉਪਰੰਤ ਚਿਰਾਗ਼ ਦੀ ਰਸਮ ਹੋਵੇਗੀ ਉਪਰੰਤ ਪ੍ਰਸਿੱਧ ਕਵਾਲ ਜਤਿੰਦਰ ਮਾਨ, ਸਰਦਾਰ ਅਲੀ, ਕੁਲਦੀਪ ਕਾਦਰ, ਪਰਵੇਜ਼ ਆਲਮ ਦਿਨ ਰਾਤ ਮਹਿਫ਼ਲ ਦੌਰਾਨ ਕੱਵਾਲੀਆਂ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਬਾਬਾ ਕੁਲਵਿੰਦਰ ਸ਼ਾਹ, ਡਾਕਟਰ ਸੁਖਵਿੰਦਰ ਸਿੰਘ, ਕੁਲਦੀਪ ਕੌਰ, ਰਾਜਵਿੰਦਰ ਕੌਰ, ਅਮਰੀਕ ਸਿੰਘ ਮਾਹੀ, ਦਿਲਬਾਗ ਸਿੰਘ ਹਰਦੋਥਲਾ ਤੋਂ ਇਲਾਵਾ ਹੋਰ ਵੀ ਸੰਗਤਾਂ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਟੀ.ਐੱਫ਼. ਨੇ ਐੱਸ.ਆਈ.ਆਰ. ਦੇ ਕੰਮ ਲਈ ਬੀ.ਐੱਲ.ਓਜ਼. ਨੂੰ ਉਚਿੱਤ ਸਿਖਲਾਈ ਦੇਣ ਦੀ ਕੀਤੀ ਮੰਗ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਦੀ ਰਾਖੀ ਲਈ ਅਦੁਤੀ ਸ਼ਹਾਦਤ ਦਿੱਤੀ - ਵਿਜੇ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।