20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੜ੍ਹਸ਼ੰਕਰ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਨਾਂਅ 'ਤੇ ਵੱਡਾ ਝਟਕਾ

ਅਜੀਤ ਡੈਸਕ 06-12-2025
ਗੜ੍ਹਸ਼ੰਕਰ, 5 ਦਸੰਬਰ (ਧਾਲੀਵਾਲ)-ਗੜ੍ਹਸ਼ੰਕਰ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਨਾਂਅ 'ਤੇ ਮੌਜੂਦਾ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ | ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਡਾਇਲਸਿਸ ਯੂਨਿਟ ਨੂੰ ਚਾਲੂ ਕਰਨ ਦੀ ਬਜਾਏ ਡਾਇਲਸਿਸ ਯੂਨਿਟ ਵਿਚ ਪਈ ਡਾਇਲਸਿਸ ਮਸ਼ੀਨ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਸ਼ਿਫ਼ਟ ਕਰ ਦਿੱਤਾ ਹੈ, ਜਿਸ ਨਾਲ ਹੁਣ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਡਾਇਲਸਿਸ ਯੂਨਿਟ ਨੂੰ ਪੱਕਾ ਜਿੰਦਰਾ ਲੱਗ ਗਿਆ ਹੈ | ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹੇ ਮਨੀਸ਼ ਤਿਵਾੜੀ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲੋਕਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਡਾਇਲਸਿਸ ਯੂਨਿਟ ਸਥਾਪਿਤ ਕਰਨ ਲਈ ਆਪਣੇ ਐੱਮ.ਪੀ. ਕੋਟੇ ਵਿਚੋਂ 10 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ | ਡਾਇਲਸਿਸ ਯੂਨਿਟ ਤਿਆਰ ਹੋਣ ਤੋ ਬਾਅਦ ਐੱਮ.ਪੀ. ਮਨੀਸ਼ ਤਿਵਾੜੀ ਵੱਲੋਂ 12 ਜੁਲਾਈ 2021 ਨੂੰ ਡਾਇਲਸਿਸ ਯੂਨਿਟ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ | ਕੁੱਝ ਸਮਾਂ ਚਾਲੂ ਰਹਿਣ ਤੋਂ ਬਾਅਦ ਟ੍ਰੇਡ ਸਟਾਫ਼ ਦੀ ਘਾਟ ਹੋਣ ਕਾਰਨ ਪਿਛਲੇ ਸਾਲਾਂ ਤੋਂ ਹੀ ਇਹ ਡਾਇਲਸਿਸ ਯੂਨਿਟ ਬੰਦ ਚੱਲਿਆ ਆ ਰਿਹਾ ਸੀ | ਇਕ ਨਹੀਂ ਅਨੇਕਾਂ ਵਾਰ ਬੰਦ ਯੂਨਿਟ ਨੂੰ ਚਾਲੂ ਕਰਨ ਦਾ ਮਾਮਲਾ ਲੋਕਾਂ ਵੱਲੋਂ ਉਠਾਇਆ ਗਿਆ ਸੀ | ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਵੀ ਸਰਕਾਰਾਂ ਨੇ ਇਸ ਯੂਨਿਟ ਨੂੰ ਚਾਲੂ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਸੱਤਾਧਾਰੀ ਧਿਰ ਵੱਲੋਂ ਵੀ ਹੁਣ ਤਾਈਾ ਇਹ ਮਾਮਲਾ ਅਣਗੌਲਿਆ ਹੀ ਚੱਲਿਆ ਆ ਰਿਹਾ ਹੈ | ਇਸ ਮਾਮਲੇ 'ਚ ਜਦੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਤੋਖ ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਵਿਭਾਗ ਵੱਲੋਂ ਡਾਇਲਸਿਸ ਮਸ਼ੀਨ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਸ਼ਿਫ਼ਟ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਟ੍ਰੇਡ ਸਟਾਫ਼ ਦੀ ਘਾਟ ਕਾਰਨ ਡਾਇਲਸਿਸ ਯੂਨਿਟ ਬੰਦ ਚੱਲਿਆ ਆ ਰਿਹਾ ਹੈ ਤੇ ਇਸ ਮਾਮਲੇ ਵਿਚ ਬਹੁਤ ਵਾਰ ਵਿਭਾਗ ਨੂੰ ਵੀ ਲਿਖਿਆ ਗਿਆ ਸੀ |

ਪਿਛਲੀ ਖ਼ਬਰ ਸਿਲਵਰ ਓਕ ਸਕੂਲ ਦੇ ਅਜੇ ਕੁਮਾਰ ਨੂੰ ਵਧੀਆ ਸੇਵਾਵਾਂ ਲਈ ਮਿਲਿਆ ਫੈਪ ਨੈਸ਼ਨਲ ਐਵਾਰਡ <br/> ਅਗਲੀ ਖ਼ਬਰ ਹਲਕਾ ਚੱਬੇਵਾਲ 'ਚ ਬਲਾਕ ਸੰਮਤੀ ਦੀਆਂ 13 ਸੀਟਾਂ 'ਤੇ 'ਆਪ' ਬਿਨਾਂ ਮੁਕਾਬਲਾ ਰਹੀ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।