ਸੇਂਟ ਸੋਲਜਰ ਸਕੂਲ ’ ਚ ਵਿਦਿਆਰਥੀ ਕੌਂਸਲ ਦਾ ਗਠਨ
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ‘ਚ ਲੀਡਰਸ਼ਿਪ, ਜ਼ਿੰਮੇਵਾਰੀ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ‘ਇਨਵੈਸਟੀਚਰ ਸੈਰੇਮਨੀ’ ਕਰਵਾਈ ਗਈ। ਸਮਾਗਮ ਦੌਰਾਨ ਨਵੀਂ ਵਿਦਿਆਰਥੀ ਕੌਂਸਲ ਦਾ ਗਠਨ ਕਰਦਿਆਂ ਹੈੱਡ ਬੁਆਏ, ਹੈੱਡ ਗਰਲ, ਕਲਚਰਲ ਐਕਟੀਵਿਟੀ ਇੰਚਾਰਜ, ਸਪੋਰਟਸ ਕੈਪਟਨ ਤੇ ਡਿਸਿਪਲਿਨ ਇੰਚਾਰਜ ਤੋਂ ਇਲਾਵਾ ਚਾਰਾਂ ਹਾਊਸਾਂ ਦੇ ਕੈਪਟਨ, ਵਾਈਸ ਕੈਪਟਨ ਤੇ ਅਨੁਸ਼ਾਸਨ ਇੰਚਾਰਜ ਨਿਯੁਕਤ ਕੀਤੇ ਗਏ।
ਨ
ਨਵੀਂ ਚੁਣੀ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨਾਲ ਡਾਇਰੈਕਟਰ ਉਰਮਿਲ ਸੂਦ ਤੇ ਹੋਰ।
20-08-2026
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ‘ਚ ਲੀਡਰਸ਼ਿਪ, ਜ਼ਿੰਮੇਵਾਰੀ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ‘ਇਨਵੈਸਟੀਚਰ ਸੈਰੇਮਨੀ’ ਕਰਵਾਈ ਗਈ। ਸਮਾਗਮ ਦੌਰਾਨ ਨਵੀਂ ਵਿਦਿਆਰਥੀ ਕੌਂਸਲ ਦਾ ਗਠਨ ਕਰਦਿਆਂ ਹੈੱਡ ਬੁਆਏ, ਹੈੱਡ ਗਰਲ, ਕਲਚਰਲ ਐਕਟੀਵਿਟੀ ਇੰਚਾਰਜ, ਸਪੋਰਟਸ ਕੈਪਟਨ ਤੇ ਡਿਸਿਪਲਿਨ ਇੰਚਾਰਜ ਤੋਂ ਇਲਾਵਾ ਚਾਰਾਂ ਹਾਊਸਾਂ ਦੇ ਕੈਪਟਨ, ਵਾਈਸ ਕੈਪਟਨ ਤੇ ਅਨੁਸ਼ਾਸਨ ਇੰਚਾਰਜ ਨਿਯੁਕਤ ਕੀਤੇ ਗਏ। ਡਾਇਰੈਕਟਰ ਉਰਮਿਲ ਸੂਦ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਹਾਊਸ ਵਾਰਡਨ ਦੀ ਜ਼ਿੰਮੇਵਾਰੀ ਅਧਿਆਪਕਾ ਪ੍ਰਭਦੀਪ, ਜੀਵਨ, ਰੁਚੀ ਤੇ ਮੀਨਾਕਸ਼ੀ ਨੂੰ ਸੌਂਪੀ ਗਈ। ਇਸ ਤੋਂ ਇਲਾਵਾ 12ਵੀਂ ਕਲਾਸ ਦੇ ਯੁੱਧਵੀਰ ਸਿੰਘ ਨੂੰ ਹੈੱਡ ਬੁਆਏ ਤੇ ਸੰਜਨਾ ਨੂੰ ਹੈੱਡ ਗਰਲ ਚੁਣਿਆ ਗਿਆ। ਨਵਜੋਤ ਸਿੰਘ ਤੇ ਸੁਖਮਨ ਸੈਣੀ ਨੂੰ ਸੱਭਿਆਚਾਰਕ ਗਤੀਵਿਧੀ ਇੰਚਾਰਜ ਜਦਕਿ ਅੰਸ਼ਦੀਪ ਸਿੰਘ ਤੇ ਵੰਸ਼ਿਕਾ ਨੂੰ ਸਪੋਰਟਸ ਕੈਪਟਨ ਤੇ ਗੁਰਜੋਤ ਸਿੰਘ ਤੇ ਗੁਰਲੀਨ ਕੌਰ ਨੂੰ ਡਿਸਿਪਲਿਨ ਇੰਚਾਰਜ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਐਂਬਰ ਹਾਊਸ ਲਈ ਕਰਨ ਹੀਰ ਤੇ ਤਨਿਸ਼ਾ ਨੂੰ ਕੈਪਟਨ, ਅਰਨਵ ਤੇ ਕ੍ਰਿਤਿਕਾ ਨੂੰ ਵਾਈਸ ਕੈਪਟਨ ਤੇ ਮੋਨਿਕਾ ਨੂੰ ਡਿਸਿਪਲਿਨ ਇੰਚਾਰਜ ਬਣਾਇਆ ਗਿਆ। ਅਵਨੀ ਹਾਊਸ ਲਈ ਸਿਮਰਨ ਤੇ ਦਿਲਪ੍ਰੀਤ ਨੂੰ ਕੈਪਟਨ, ਅਰਸ਼ਦੀਪ ਕੌਰ ਤੇ ਫਰਹਾਨ ਨੂੰ ਵਾਈਸ ਕੈਪਟਨ ਤੇ ਜਤਿਨ ਨੂੰ ਡਿਸਿਪਲਿਨ ਇੰਚਾਰਜ ਨਿਯੁਕਤ ਕੀਤਾ ਗਿਆ। ਅਨਲ ਹਾਊਸ ਲਈ ਲਕਸ਼ ਸੈਣੀ ਤੇ ਪ੍ਰਭਜੋਤ ਕੌਰ ਨੂੰ ਕੈਪਟਨ, ਜਸਜੀਤ ਸਿੰਘ ਤੇ ਕ੍ਰਿਤਿਕਾ ਨੂੰ ਵਾਇਸ ਕੈਪਟਨ ਤੇ ਸਿਮਰਦੀਪ ਕੌਰ ਨੂੰ ਡਿਸਿਪਲਿਨ ਇੰਚਾਰਜ ਬਣਾਇਆ ਗਿਆ। ਅਨੰਤ ਹਾਊਸ ਲਈ ਹਰਸ਼ਿਤਾ ਤੇ ਤੁਸ਼ਾਰ ਨੂੰ ਕੈਪਟਨ, ਗੀਤਿਕਾ ਤੇ ਗੌਰੀਸ਼ ਨੂੰ ਵਾਈਸ ਕੈਪਟਨ ਤੇ ਗਮਿਆ (8ਵੀਂ) ਨੂੰ ਡਿਸਿਪਲਿਨ ਇੰਚਾਰਜ ਥਾਪਿਆ ਗਿਆ। ਸਮਾਗਮ ਦੌਰਾਨ ਨਵੀਂ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਬੈਜ ਲਗਾਏ ਗਏ ਤੇ ਡਾਇਰੈਕਟਰ ਮੈਡਮ ਸੂਦ ਵੱਲੋਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਈ ਗਈ।