26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ ਤੋਂ ਪਰਿਵਾਰ ਪ੍ਰੇਸ਼ਾਨ <br/>

ਅਜੀਤ ਡੈਸਕ 24-12-2025
ਨਸਰਾਲਾ, 23 ਦਸੰਬਰ (ਸਤਵੰਤ ਸਿੰਘ ਥਿਆੜਾ)-ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ਼ ਵਲੋਂ ਮੰਡਿਆਲਾਂ ਵਾਸੀਆਂ ਨਾਲ ਕੀਤੀ ਬਦਸਲੂਕੀ ਅਤੇ ਪਰਿਵਾਰ ਨੂੰ ਇਨਸਾਫ਼ ਨਾ ਦੁਆਉਣ ਕਰਕੇ ਭੜਕੇ ਪਿੰਡ ਦੇ ਲੋਕਾਂ ਨੇ ਪੁਲਿਸ ਖਿਲਾਫ਼ ਅੱਡਾ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾ ਕਰਨੈਲ ਸਿੰਘ ਪੁੱਤਰ ਅਨੰਤ ਰਾਮ ਵਾਸੀ ਮੰਡਿਆਲਾਂ ਨੇ ਦੱਸਿਆ ਕਿ 13 ਦਸੰਬਰ ਰਾਤ 11 ਵਜ਼ੇ ਦੇ ਕਰੀਬ ਉਸ ਦੇ ਫ਼ੋਨ 'ਤੇ ਅਣਪਛਾਤੇ ਨੰਬਰ ਤੋਂ ਫ਼ੋਨ ਆਉਣ ਕਰਕੇ ਉਸ ਨੇ ਪੱੁਛਿਆ ਕਿ ਤੁਸੀਂ ਕੋਣ ਬੋਲਦੇ ਹੋ ਤਾਂ ਇਨ੍ਹਾਂ ਦੋਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ | ਇਹ ਬਹਿਸਬਾਜੀ ਇੰਨੀ ਵਧੀ ਕਿ ਫ਼ੋਨ ਕਰਨੇ ਵਾਲੇ ਨੇ ਕਰਨੈਲ ਸਿੰਘ ਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਇਨ੍ਹਾਂ ਨੂੰ ਝਗੜਦੇ ਦੇਖ ਕਰਨੈਲ ਸਿੰਘ ਦੀ ਪਤਨੀ ਆਸ਼ਾ ਰਾਣੀ ਨੇ ਫ਼ੋਨ ਫ਼ੜ ਲਿਆ ਤੇ ਗੱਲਬਾਤ ਕਰਕੇ ਮਸਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਨੇ ਉਸ ਦੇ ਨਾਲ ਵੀ ਗਾਲੀ ਗਲੋਚ ਕੀਤਾ ਤੇ ਅੱਗਿਓ ਬਹੁਤ ਭੱਦੀ ਸ਼ਬਦਾਵਲੀ ਵਰਤੀ | ਇਨ੍ਹਾ ਨੇ ਆਪਣੀ ਪੰਚਾਇਤ ਮੈਂਬਰ ਰਮਨਦੀਪ ਕੌਰ ਨੂੰ ਸਾਰੀ ਘਟਨਾਂ ਦੀ ਜਾਣਕਾਰੀ ਦਿੱਤੀ ਤਾਂ ਉਸ ਦੇ ਘਰ ਵਾਲੇ ਪ੍ਰਦੀਪ ਕੁਮਾਰ ਨੇ ਉਸ ਵਿਅਕਤੀ ਦੇ ਫ਼ੋਨ 'ਤੇ ਗੱਲ ਕੀਤੀ ਤਾਂ ਉਹ ਵਿਅਕਤੀ ਉਸ ਦੇ ਨਾਲ ਵੀ ਲੜ੍ਹ ਪਿਆ | ਇਸ ਸਾਰੇ ਮਸਲੇ ਸਬੰਧੀ ਪਰਿਵਾਰ ਵਾਲੇ ਸਵੇਰੇ ਦਿਨ ਚੜਦਿਆਂ ਹੀ 14 ਦਸੰਬਰ ਨੂੰ ਪੁਲਿਸ ਚੌਂਕੀ ਮੰਡਿਆਲਾਂ ਵਿਖੇ ਆਪਣੀ ਸ਼ਿਕਾਇਤ ਦਰਜ ਕਰਾਉਣ ਗਏ, ਪਰ ਉਸ ਦਿਲ ਵੋਟਾਂ ਹੋਣ ਕਰਕੇ ਕੋਈ ਪੁਲਿਸ ਮੁਲਾਜਮ ਨਾ ਮਿਲਿਆ ਤੇ ਉਹ ਦੂਜੇ ਦਿਨ 15 ਦਸੰਬਰ ਨੂੰ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ਼ ਰਜ਼ੇਸ਼ ਕੁਮਾਰ ਨੂੰ ਮਿਲਕੇ ਆਪਣੀ ਸਾਰੀ ਕਹਾਣੀ ਸਣਾਉਂਦਿਆਂ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਆਏ | ਪਰਿਵਾਰ ਨੇ ਦੱਸਿਆ ਕਿ ਪੁਲਿਸ ਵਲੋਂ ਸਾਨੂੰ 16 ਦਸੰਬਰ ਨੂੰ ਬੁਲਾਇਆ ਪਰ ਕੋਈ ਗੱਲਬਾਤ ਨਹੀਂ ਹੋਈ ਤੇ ਇੰਚਾਰਜ਼ ਨੇ ਦੁਬਾਰਾ ਸਾਨੂੰ 22 ਦਸੰਬਰ 11 ਵਜ਼ੇ ਬੁਲਾ ਲਿਆ | ਜਦੋਂ ਅਸੀਂ ਆਪਣੇ ਪਿੰਡ ਵਾਲਿਆਂ ਦੇ ਨਾਲ ਪੁਲਿਸ ਚੌਂਕੀ ਪਹੁੰਚੇ ਤਾਂ ਇੰਚਾਰਜ਼ ਨੇ ਇਹ ਕਹਿ ਦਿੱਤਾ ਕਿ ਦੂਜੀ ਧਿਰ ਆਈ ਨਹੀਂ, ਇਸ ਕਰਕੇ ਤੁਸੀਂ ਕੱਲ 23 ਦਸੰਬਰ 12 ਵਜ਼ੇ ਆ ਜਾਇਓ | ਕਰਨੈਲ ਸਿੰਘ ਨੇ 23 ਦਸੰਬਰ ਸਵੇਰੇ ਫ਼ੋਨ ਕੀਤਾ ਤਾਂ ਅੱਗਿਓ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ਼ ਰਜ਼ੇਸ਼ ਕੁਮਾਰ ਨੇ ਕਿਹਾ ਕਿ ਤੁਸੀਂ ਅੱਜ ਨਾ ਆਇਓ ਜਦੋਂ ਸਾਡਾ ਟਾਇਮ ਹੋਇਆ ਤੁਹਾਨੂੰ ਦੱਸ ਦਿਆਂਗੇ | ਜਦੋਂ ਉਸ ਨੇ ਕਿਹਾ ਕਿ ਅਸੀਂ ਹੁਸ਼ਿਆਰਪੁਰ ਜਾ ਕੇ ਸੀਨੀਅਰ ਅਧਿਕਾਰੀਆਂ ਕੋਲ ਤੁਹਾਡੀ ਸ਼ਿਕਾਇਤ ਕਰਾਂਗੇ ਤਾਂ ਉਸ ਨੇ ਕਿਹਾ ਕਿ ਜਾਓ ਜਿਥੇ ਜਾਣਾ | ਇਸ ਸਬੰਧੀ ਪਰਿਵਾਰ ਦੀ ਮਦਦ ਲਈ ਸਮੂਹ ਮੰਡਿਆਲਾਂ ਵਾਸੀਆਂ ਨੇ ਕਿਹਾ ਜੇਕਰ ਪੁਲਿਸ ਨੇ ਇਨ੍ਹਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰਕੇ ਜਿਲ੍ਹਾ ਪੁਲਿਸ ਪ੍ਰਸਾਸ਼ਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦੀ ਜਿਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ |

ਪਿਛਲੀ ਖ਼ਬਰ ਚੋਣਾਂ 'ਚ ਮਿਲੇ ਸਮਰਥਨ ਤੋਂ ਬਾਅਦ 2027 'ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ-ਧਾਮੀ, ਬਾਜਵਾ, ਲੱਖੀ <br/> ਅਗਲੀ ਖ਼ਬਰ ਮਨਰੇਗਾ ਵਿਰੋਧੀ ਫ਼ੈਸਲੇ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।