26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਚੋਣਾਂ 'ਚ ਮਿਲੇ ਸਮਰਥਨ ਤੋਂ ਬਾਅਦ 2027 'ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ-ਧਾਮੀ, ਬਾਜਵਾ, ਲੱਖੀ <br/>

ਅਜੀਤ ਡੈਸਕ 24-12-2025
ਹੁਸ਼ਿਆਰਪੁਰ, 23 ਦਸੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਗੁਰਦੁਆਰਾ ਜਾਹਰਾ ਜ਼ਹੂਰ ਪੁਰਹੀਰਾ ਵਿਖੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਹਲਕਾ ਸ਼ਾਮਚੁਰਾਸੀ ਦੇ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ, ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ, ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਦਿਹਾਤੀ) ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਹਾਲਹੀ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਹਲਕੇ 'ਚ ਰਣਨੀਤੀ ਉਲੀਕੀ ਗਈ | ਇਸ ਮੌਕੇ ਸ: ਹਰਜਿੰਦਰ ਸਿੰਘ ਧਾਮੀ, ਵਰਿੰਦਰ ਸਿੰਘ ਬਾਜਵਾ, ਲਖਵਿੰਦਰ ਸਿੰਘ ਲੱਖੀ ਗਿਲਜੀਆਂ ਤੇ ਸੰਦੀਪ ਸਿੰਘ ਸੀਕਰੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਜਿੱਤਣ ਵਾਲੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਚੋਣਾਂ 'ਚ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਿਮਾਇਤ ਕਰਨ ਲਈ ਸਾਰੇ ਹੀ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ | ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਭਰ ਤੋਂ ਜੋ ਜਿੱਤਾਂ ਪ੍ਰਾਪਤ ਕੀਤੀਆਂ, ਉਸ ਦਾ ਸਿਹਰਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਗਵਾਈ ਹੇਠ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਿੰਡ ਪੱਧਰ ਤੱਕ ਜਨ ਸੰਪਰਕ ਮੁਹਿੰਮ ਚਲਾਈ ਜਾਵੇਗੀ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ | ਇਸ ਮੌਕੇ ਅਮਨਦੀਪ ਸਿੰਘ ਹੁਸੈਨਪੁਰ, ਜਗਤਾਰ ਸਿੰਘ, ਬਲਜੀਤ ਕੌਰ, ਜਸਵੀਰ ਕੌਰ (ਸਾਰੇ ਬਲਾਕ ਸੰਮਤੀ ਮੈਂਬਰ), ਚਰਨਜੀਤ ਸਿੰਘ ਰੂਬੀ, ਪਰਮਜੀਤ ਸਿੰਘ ਪੰਮੀ ਭੂੰਗਾ, ਜਗਤਾਰ ਸਿੰਘ, ਭੁਪਿੰਦਰ ਸਿੰਘ ਪਿ੍ੰਸੀਪਲ ਹਰਜਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਬਲਵੰਤ ਸਿੰਘ ਬਰਿਆਲ, ਹਰਜੀਤ ਸਿੰਘ ਨੰਗਲ, ਸਤਪਾਲ ਸਿੰਘ ਭੁਲਾਣਾ, ਸਰਬਜੀਤ ਸਿੰਘ ਮੌਮੀ, ਹਰਸਿਮਰਨ ਸਿੰਘ ਹਰਜੀ ਬਾਜਵਾ, ਸਤਪਾਲ ਸਿੰਘ ਧੂਤ, ਹਰਜਿੰਦਰ ਸਿੰਘ ਧੂਤ, ਜਸਪਾਲ, ਅਮਰਿੰਦਰ ਸਿੰਘ ਹੁਸੈਨਪੁਰ, ਕਰਨ, ਗੁਰਜੀਤ ਸਿੰਘ ਨੀਲਾ ਨਲੋਆ, ਅਮਰਜੀਤ ਸਿੰਘ, ਉਪਕਾਰ ਸਿੰਘ, ਅਮਰੀਕ ਸਿੰਘ ਭਾਗੋਵਾਲ, ਟਿੰਮੀ ਅਤਵਾਰਾਪੁਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਤਜਿੰਦਰ ਕੌਰ, ਜਗਜੀਤ ਕੌਰ, ਰਣਜੀਤ ਕੌਰ, ਗੁਰਜੀਤ ਮੱਲ੍ਹੀ, ਜਤਿੰਦਰ ਧੂਤ, ਹਰਜਿੰਦਰ ਸਿੰਘ ਧੂਤ ਆਦਿ ਸਮੇਤ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਦੀ ਯਾਦ 'ਚ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ ਤੋਂ ਪਰਿਵਾਰ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।