23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੈਂਸਰ ਜਾਗਰੂਕਤਾ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ

ਅਜੀਤ ਡੈਸਕ 24-12-2025
ਟਾਂਡਾ ਉੜਮੁੜ, 23 ਦਸੰਬਰ (ਭਗਵਾਨ ਸਿੰਘ ਸੈਣੀ)- ਭਾਈ ਘਨੱਈਆ ਚੈਰੀਟੇਬਲ ਟਰੱਸਟ (ਰਜਿ.) ਟਾਂਡਾ ਦੇ ਸਹਿਯੋਗ ਨਾਲ ਵਰਧਮਾਨ ਯਾਰਨ ਐਡ ਥਰੈਡ ਲਿਮਟਿਡ ਐਸੋਸੀਏਸ਼ਨ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਟਰੱਸਟ ਦੇ ਪ੍ਰਧਾਨ ਡਾ. ਬਲਵੀਰ ਸਿੰਘ ਦੀ ਅਗਵਾਈ 'ਚ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਡਾ. ਬਲਵੀਰ ਸਿੰਘ ਮੂਨਕਾਂ ਨੇ ਦੱਸਿਆ ਕਿ ਇਹ ਕੈਂਪ ਮਿਤੀ 24.12.2025 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ | ਜਿਸ ਵਿਚ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈੱਸਟ, ਮੂੰਹ ਅਤੇ ਗਲੇ ਦੀ ਜਾਂਚ, ਹੱਡੀਆਂ ਦੀ ਜਾਂਚ ਲਈ ਟੈੱਸਟ ਆਦਮੀਆਂ ਦੇ ਗਦੂਦਾਂ ਦੀ ਜਾਂਚ ਲਈ ਪੀ. ਐਸ. ਏ ਟੈੱਸਟ ਆਦਿ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਆਉਣ ਵਾਲੇ ਮਰੀਜ਼ਾਂ ਦੀਆਂ ਅੱਖਾਂ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਵੀ ਕੀਤੇ ਜਾਣਗੇ |
ਪਿਛਲੀ ਖ਼ਬਰ ਜ਼ਿਲ੍ਹੇ ਭਰ 'ਚ ਮਨਾਇਆ ਗਿਆ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਦਿਵਸ ਅਗਲੀ ਖ਼ਬਰ ਸਾਲਾਨਾ ਜੋੜ ਮੇਲ ਦੇ ਦੂਜੇ ਦਿਨ ਦੀਵਾਨ ਹਾਲ 'ਚ ਬੱਚਿਆਂ ਤੇ ਢਾਡੀਆਂ, ਕਵੀਸ਼ਰਾਂ ਵਲੋਂ ਚਲਾਇਆ ਗੁਰਬਾਣੀ ਦਾ ਪ੍ਰਵਾਹ, ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।