23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਾਲਾਨਾ ਜੋੜ ਮੇਲ ਦੇ ਦੂਜੇ ਦਿਨ ਦੀਵਾਨ ਹਾਲ 'ਚ ਬੱਚਿਆਂ ਤੇ ਢਾਡੀਆਂ, ਕਵੀਸ਼ਰਾਂ ਵਲੋਂ ਚਲਾਇਆ ਗੁਰਬਾਣੀ ਦਾ ਪ੍ਰਵਾਹ, ਸੰਗਤਾਂ ਦਾ ਭਾਰੀ ਇਕੱਠ

ਅਜੀਤ ਡੈਸਕ 24-12-2025
ਮਾਛੀਵਾੜਾ ਸਾਹਿਬ, 23 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਦੇ ਸਲਾਨਾ ਜੋੜ ਮੇਲ ਦੇ ਦੂਜੇ ਦਿਨ ਸੰਗਤਾਂ ਦਾ ਭਾਰੀ ਇਕੱਠ ਜੁੜਿਆ | ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਗੁਰਦੁਆਰਾ ਸਾਹਿਬ, ਖੂਹ ਸਾਹਿਬ, ਜੰਡ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਹਾਜ਼ਰੀ ਭਰੀ | ਇਸ ਤੋਂ ਇਲਾਵਾ ਦੀਵਾਨ ਹਾਲ ਵਿਚ ਰਾਗੀ, ਢਾਡੀ, ਕਵੀਸ਼ਰੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਦੱਸਿਆ | ਜਾਣਕਾਰੀ ਅਨੁਸਾਰ ਦੀਵਾਨ ਹਾਲ ਵਿਚ ਕੋਈ ਸਿਆਸੀ ਕਾਨਫ਼ਰੰਸਾਂ ਨਾ ਹੋਈਆਂ | 24 ਦਸੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਕਿ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਨੂੰ ਦਰਸ਼ਨ ਦਿੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਰਬੰਸ ਸਿੰਘ ਮਾਣਕੀ, ਹਰਜਤਿੰਦਰ ਸਿੰਘ ਪਵਾਤ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਜਾਤੀਵਾਲ, ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਹਰਜੀਤ ਸਿੰਘ ਸ਼ੇਰੀਆਂ, ਹੈੱਡ ਗ੍ਰੰਥੀ ਗੁਰਮੁਖ ਸਿੰਘ, ਬਾਬਾ ਮੋਹਣ ਸਿੰਘ, ਕਥਾਵਾਚਕ ਇਕਨਾਮ ਸਿੰਘ, ਭਾਈ ਬਚਿੱਤਰ ਸਿੰਘ, ਬਲਜਿੰਦਰ ਸਿੰਘ ਤੂਰ ਵੀ ਮੌਜੂਦ ਸਨ | ਇਸ ਤੋਂ ਇਲਾਵਾ ਮੈਨੇਜਰ ਜਸਵੀਰ ਸਿੰਘ ਮੰਗਲੀ ਗੁਰੂ ਘਰ ਵਿਚ ਪ੍ਰਬੰਧਾਂ ਦੀ ਦੇਖਰੇਖ ਕਰਦੇ ਰਹੇ |
ਪਿਛਲੀ ਖ਼ਬਰ ਕੈਂਸਰ ਜਾਗਰੂਕਤਾ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ ਅਗਲੀ ਖ਼ਬਰ ਸਰਕਾਰ ਦੇ ਧੱਕੇ ਦੇ ਬਾਵਜੂਦ ਲੋਕਾਂ ਦੇ ਸਾਥ ਦਾ ਯਾਦੂ ਨੇ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।