24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨੌਂਸਰਬਾਜ਼ ਦੁਕਾਨ ਦੇ ਵਰਕਰ ਤੋਂ ਬੁਲਟ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ

ਅਜੀਤ ਡੈਸਕ 26-12-2025
ਗੜ੍ਹਸ਼ੰਕਰ, 25 ਦਸੰਬਰ (ਧਾਲੀਵਾਲ)-ਇਥੋਂ ਦੇ ਬੰਗਾ ਰੋਡ 'ਤੇ ਬੁੱਧਵਾਰ ਦੀ ਦੇਰ ਸ਼ਾਮ ਦੋ ਨੌਸਰਬਾਜ਼ ਇਕ ਦੁਕਾਨ ਦੇ ਵਰਕਰ ਕੋਲੋਂ ਬੁਲਟ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਣ ਵਿਚ ਸਫਲ ਹੋ ਗਏ | ਬੰਗਾ ਰੋਡ 'ਤੇ ਪੁਰਾਣੀ ਚੁੰਗੀ ਪਾਸ ਫ਼ਰਨੀਚਰ ਅਤੇ ਇਲੈਕਟ੍ਰੋਨਿਕਸ ਦੀ ਦੁਕਾਨ ਕਰਦੇ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਡਘਾਮ ਨੇ ਦੱਸਿਆ ਇਕ ਦੇਰ ਸ਼ਾਮ ਕਰੀਬ 7.30 ਕੁ ਵਜੇ ਉਹ ਬਾਜ਼ਾਰ ਨੂੰ ਕਿਸੇ ਕੰਮ ਗਿਆ ਹੋਇਆ ਸੀ ਤੇ ਬਾਕੀ ਵਰਕਰ ਦੁਕਾਨ ਦਾ ਸਮਾਨ ਅੰਦਰ ਰੱਖ ਕੇ ਚਲੇ ਗਏ ਸਨ ਤੇ ਦੁਕਾਨ 'ਤੇ ਇਕ ਵਰਕਰ ਮੌਜੂਦ ਸੀ | ਉਨ੍ਹਾਂ ਦੱਸਿਆ ਕਿ ਦੁਕਾਨ ਦੇ ਬਾਹਰ ਮੋਟਰ ਬੁਲਟ ਮੋਟਰਸਾਈਕਲ ਨੰਬਰ ਪੀ.ਬੀ. 32 ਜ਼ੈੱਡ 9204 ਖੜ੍ਹਾ ਸੀ, ਜਿਸਨੂੰ ਸਾਡਾ ਵਰਕਰ ਅੰਦਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ ਵਰਕਰ ਸਿਹਤ ਦਾ ਕਮਜ਼ੋਰ ਹੋਣ ਕਰਕੇ ਉਸਤੋਂ ਬੁਲਟ ਮੋਟਰਸਾਈਕਲ ਤੋਰਿਆ ਨਹੀਂ ਸੀ ਜਾ ਰਿਹਾ ਤਾਂ ਇਸ ਦੌਰਾਨ ਦੁਕਾਨ ਦੇ ਬਾਹਰ ਸੜਕ 'ਤੇ ਖੜ੍ਹੇ ਦੋ ਨੌਂਸਰਬਾਜ਼ ਸਾਡੇ ਵਰਕਰ ਦੀ ਮਦਦ ਕਰਨ ਦੀ ਆੜ ਵਿਚ ਧੱਕੇ ਨਾਲ ਬੁਲਟ ਮੋਟਰਸਾਈਕਲ ਸਟਾਰਟ ਕਰਕੇ ਨਵਾਂਸ਼ਹਿਰ ਰੋਡ ਵੱਲ ਨੂੰ ਫ਼ਰਾਰ ਹੋ ਗਏ | ਸੰਦੀਪ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਕਰੀਬ ਅੱਧੇ ਘੰਟੇ ਤੋਂ ਸੜਕ 'ਤੇ ਖੜ੍ਹ ਕੇ ਬੰਗਾ ਜਾਣ ਲਈ ਲਿਫ਼ਟ ਮੰਗ ਰਹੇ ਸਨ | ਉਨ੍ਹਾਂ ਮੋਟਰਸਾਈਕਲ ਚੋਰੀ ਹੋਣ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਪਿੰਡੀ ਸ਼ਾਹ ਰਲਹਨ ਸੇਵਾ ਸੁਸਾਇਟੀ ਵਲੋਂ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਅਤੇ ਜੁਰਾਬਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।