24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਟਰਿੱਪਲ ਐਮ. ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀਆਂ ਨਾਲ ਸੁਦੇਸ਼ ਰਾਣੀ ਕਪੂਰ, ਰੀਨਾ ਕਪੂਰ, ਪ੍ਰੋਫੈਸਰ ਮਨੋਜ ਕਪੂਰ ਤੇ ਹੋਰ। ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਦੇ ਖਿਡਾਰੀਆਂ ਵਲੋਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 23 ਅਗਸਤ (ਬਲਜਿੰਦਰਪਾਲ ਸਿੰਘ)- ਟਰਿੱਪਲ ਐਮ. ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਪੂਰੇ ਇਲਾਕੇ ‘ਚ ਰੌਸ਼ਨ ਕੀਤਾ।

ਅਜੀਤ ਡੈਸਕ 24-08-2026
ਹੁਸ਼ਿਆਰਪੁਰ, 23 ਅਗਸਤ (ਬਲਜਿੰਦਰਪਾਲ ਸਿੰਘ)- ਟਰਿੱਪਲ ਐਮ. ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਪੂਰੇ ਇਲਾਕੇ ‘ਚ ਰੌਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ ਤੇ ਖੇਡ ਭਾਵਨਾ ਦਾ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਕਈ ਪੁਜ਼ੀਸ਼ਨਾਂ ਆਪਣੇ ਨਾਮ ਕੀਤੀਆਂ। 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਅੱਠਵੀਂ ਜਮਾਤ ਦੇ ਚੇਤਨ ਪਵਾਰ ਤੇ ਨੌਵੀਂ ਜਮਾਤ ਦੀ ਰਿਧੀ ਸਹਿਗਲ ਨੇ ਕਰਾਟੇ ਮੁਕਾਬਲਿਆਂ ‘ਚ ਆਪਣੀ ਬਿਹਤਰੀਨ ਖੇਡ, ਅਨੁਸ਼ਾਸਨ ਤੇ ਦ੍ਰਿੜਤਾ ਦਾ ਸਬੂਤ ਦਿੰਦਿਆਂ ਸੋਨੇ ਦੇ ਤਗਮੇ ਆਪਣੇ ਨਾਂਅ ਕੀਤੇ। ਛੇਵੀਂ ਜਮਾਤ ਦੇ ਵੰਸ਼ ਗੋਸਵਾਮੀ ਨੇ 12ਵੇਂ ਓਪਨ ਸਟੇਟ ਫੈਂਸਿੰਗ (ਤਲਵਾਰਬਾਜ਼ੀ) ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤਿਆ। ਇਸ ਬਿਹਤਰੀਨ ਪ੍ਰਦਰਸ਼ਨ ਦੇ ਦਮ ਉੱਤੇ ਵੰਸ਼ ਨੇ ਜੰਮੂ ਵਿਖੇ ਹੋਣ ਵਾਲੀ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਲਈ ਸਿਲੈੱਕਸ਼ਨ ਵੀ ਹਾਸਲ ਕਰ ਲਈ ਹੈ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ‘ਤੇ ਸਕੂਲ ਦੀ ਮੁੱਖ ਨਿਰਦੇਸ਼ਕਾਂ ਸੁਦੇਸ਼ ਰਾਣੀ ਕਪੂਰ, ਡਾਇਰੈਕਟਰ ਰੀਨਾ ਕਪੂਰ, ਸਕੂਲ ਦੇ ਮਾਰਗ ਦਰਸ਼ਕ ਪ੍ਰੋਫੈਸਰ ਮਨੋਜ ਕਪੂਰ, ਪ੍ਰਿੰਸੀਪਲ ਰੇਨੂੰ ਚਾਹਲ, ਵਾਇਸ ਪ੍ਰਿੰਸੀਪਲ ਸ਼ੀਤਲ ਮਈਅਰ, ਕੋਆਰਡੀਨੇਟਰ ਗੀਤਾਂਜਲੀ ਨਾਗਪਾਲ ਤੇ ਮੀਨਾ, ਪ੍ਰੀ-ਸਕੂਲ ਹੈੱਡ ਸ਼ਵੇਤਾ ਅਗਨੀਹੋਤਰੀ, ਪ੍ਰੀ-ਪ੍ਰਾਇਮਰੀ ਹੈੱਡ ਰਾਕੇਸ਼ ਭਸੀਨ ਅਤੇ ਐਡਮਿਨ ਆਫ਼ੀਸਰ ਅਕਸ਼ੈ ਸ਼ਾਰਧਾ ਅਤੇ ਸਮੂਹ ਸਟਾਫ਼ ਨੇ ਸਾਂਝੇ ਤੌਰ ‘ਤੇ ਜੇਤੂ ਖਿਡਾਰੀਆਂ ਅਤੇ ਖੇਡ ਕੋਚ ਕਮਲਜੀਤ ਸਿੰਘ ਨੂੰ ਨਿੱਘੀ ਵਧਾਈ ਦਿੱਤੀ। ਸਮੂਹ ਸਟਾਫ਼ ਮੈਂਬਰਾਂ ਨੇ ਵੀ ਹੋਣਹਾਰ ਖਿਡਾਰੀਆਂ ਚੇਤਨ ਪਵਾਰ, ਰਿਧੀ ਸਹਿਗਲ ਅਤੇ ਵੰਸ਼ ਗੋਸਵਾਮੀ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਯੂਥ ਕਾਂਗਰਸ ਨੇ ਰਾਜੀਵ ਗਾਂਧੀ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ ਅਗਲੀ ਖ਼ਬਰ ਰੰਜਿਸ਼ ਦੇ ਚੱਲਦਿਆਂ ਹਮਲਾ ਕਰਨ ਦੇ ਦੋਸ਼ ’ਚ 4 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।