22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੇਵਾਮੁਕਤ ਕਮਾਂਡੈਂਟ ਕਮਲਦੀਪ ਸਿੰਘ ਨੂੰ ਦਿੱਤਾ ਜਾਵੇਗਾ ਟਾਂਡਾ ਦਾ ਦਰੋਣਾਚਾਰਿਆ ਐਵਾਰਡ 2025 - ਮਾਰਸ਼ਲ, ਵੈਦ <br/>

ਅਜੀਤ ਡੈਸਕ 26-12-2025
ਟਾਂਡਾ ਉੜਮੁੜ, 25 ਦਸੰਬਰ (ਦੀਪਕ ਬਹਿਲ)- ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਸਰਪ੍ਰਸਤ ਗਗਨ ਵੈਦ ਦੀ ਅਗਵਾਈ ਵਿਚ ਹੋਈ ਜਿਸ ਵਿਚ ਖੇਡ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਦੇ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ | ਇਸ ਮੌਕੇ ਹਰ ਸਾਲ ਕਰਵਾਏ ਜਾਣ ਵਾਲੇ ਟਾਂਡਾ ਦੇ ਦਰੋਣਾਚਾਰੀਆ ਐਵਾਰਡ ਪ੍ਰੋਗਰਾਮ ਬਾਰੇ ਵੀ ਪ੍ਰੋਗਰਾਮ ਉਲੀਕਿਆ ਗਿਆ | ਇਸ ਮੌਕੇ ਪ੍ਰਧਾਨ ਮਾਰਸ਼ਲ ਅਤੇ ਵੈਦ ਨੇ ਦੱਸਿਆ ਕਿ 28 ਦਸੰਬਰ ਨੂੰ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਟਾਂਡਾ ਵਿਚ ਕਰਵਾਏ ਜਾਣ ਵਾਲੇ ਸ਼ਾਨਦਾਰ ਸਮਾਗਮ ਦੌਰਾਨ ਇਸ ਸਾਲ ਐਵਾਰਡ ਅਥਲੈਟਿਕ ਕੋਚ ਸੇਵਾਮੁਕਤ ਕਮਾਂਡੈਂਟ ਸੀ. ਆਰ. ਪੀ. ਐੱਫ. ਕਮਲਦੀਪ ਸਿੰਘ ਨੂੰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਖੁਦ ਨੈਸ਼ਨਲ ਪੱਧਰ ਦੇ ਡਿਸਕਸ ਥਰੋ ਸਿਲਵਰ ਮੈਡਲਿਸਟ, ਸਕੂਲ ਅਤੇ ਇੰਟਰ ਵਰਸਿਟੀ ਚੈਂਪੀਅਨ ਰਹੇ ਕਮਲਦੀਪ ਸਿੰਘ ਸੇਵਾਮੁਕਤੀ ਤੋਂ ਬਾਅਦ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਅਥਲੈਟਿਕ ਸੈਂਟਰ ਵਿਚ ਡਿਸਕਸ ਹੈਮਰ ਅਤੇ ਸ਼ਾਟਪੁੱਟ ਦੇ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਹਨ | ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਕਲੱਬ ਵਲੋਂ ਇਸ ਵਰੇ ਦੇ ਦਰੋਣਾਚਾਰੀਆ ਐਵਾਰਡ ਲਈ ਚੁਣਿਆ ਗਿਆ ਹੈ | ਇਲਾਕੇ ਦੀ ਵੱਖ-ਵੱਖ ਖੇਡਾਂ ਨਾਲ ਜੁੜੇ ਕੋਚਾਂ, ਖਿਡਾਰੀਆਂ ਦੀ ਮੌਜੂਦਗੀ ਵਿਚ ਇਹ ਸਨਮਾਨ ਕਮਲਦੀਪ ਸਿੰਘ ਨੂੰ ਦਿੱਤਾ ਜਾਵੇਗਾ | ਇਸ ਮੌਕੇ ਤਜਿੰਦਰ ਸਿੰਘ ਢਿੱਲੋਂ, ਪ੍ਰਦੀਪ ਵਿਰਲੀ, ਵਰਿੰਦਰ ਪੁੰਜ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੂਨ ਪਬਲਿਕ ਸਕੂਲ ਹਾਜੀਪੁਰ ਵਿਚ 'ਪਲਛਿਨ' ਅਤੇ 'ਪਰਿਵਰਤਨ' ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।