18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੇਂਟ ਸੋਲਜਰ ਸਕੂਲ 'ਚ ਕੌਮੀ ਗਣਿਤ ਦਿਵਸ ਮਨਾਇਆ <br/>

ਅਜੀਤ ਡੈਸਕ 26-12-2025
ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਵਿਖੇ ਕੌਮੀ ਗਣਿਤ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਣਿਤ ਬਾਰੇ ਜਾਗਰੂਕ ਕਰਨਾ ਅਤੇ ਇਸ ਵਿਸ਼ੇ 'ਚ ਉਨ੍ਹਾਂ ਦੀ ਦਿਲਚਸਪੀ ਵਧਾਉਣਾ ਸੀ | ਪਿ੍ੰਸੀਪਲ ਮੇਧਾ ਵਸ਼ਿਸ਼ਟ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਪੋਸਟਰ ਬਣਾ ਕੇ ਪ੍ਰੋਗਰਾਮ ਨੂੰ ਹੋਰ ਵੀ ਰੋਚਕ ਬਣਾ ਦਿੱਤਾ | ਰਾਸ਼ਟਰੀ ਗਣਿਤ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਪਿ੍ੰ. ਵਸ਼ਿਸ਼ਟ ਨੇ ਦੱਸਿਆ ਕਿ ਇਹ ਦਿਹਾੜਾ ਹਰ ਸਾਲ 22 ਦਸੰਬਰ ਨੂੰ ਪ੍ਰਸਿੱਧ ਗਣਿਤ-ਸ਼ਾਸਤਰੀ ਸ਼੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਗਣਿਤ ਸਾਨੂੰ ਸਮੱਸਿਆਵਾਂ ਦੇ ਹੱਲ, ਤਰਕਪੂਰਨ ਸੋਚ, ਪੈਸੇ ਦੇ ਪ੍ਰਬੰਧਨ, ਤਕਨਾਲੋਜੀ, ਵਿਗਿਆਨ ਤੇ ਜੀਵਨ ਦੇ ਕਈ ਹੋਰ ਵਿਹਾਰਕ ਪਹਿਲੂਆਂ 'ਚ ਮਦਦ ਕਰਦਾ ਹੈ | ਅੰਤ 'ਚ ਉਨ੍ਹਾਂ ਰੋਜ਼ਾਨਾ ਜੀਵਨ 'ਚ ਨਵੀਨਤਾ ਅਤੇ ਤਰੱਕੀ ਲਈ ਇਕ ਸ਼ਕਤੀਸ਼ਾਲੀ ਟੂਲ ਵਜੋਂ ਗਣਿਤ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸਮੂਹ ਵਿਦਿਆਰਥੀਆਂ ਨੂੰ ਦਿਲਚਸਪੀ ਨਾਲ ਗਣਿਤ ਵਿਸ਼ਾ ਪੜ੍ਹਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਨਰੂੜ ਵਿਖੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/> ਅਗਲੀ ਖ਼ਬਰ ਕੱਲਰ ਖ਼ਾਲਸਾ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।