ਹਠੂਰ, 15 ਜੂਨ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਵਿਖੇ ਹਾੜ੍ਹ ਦੀ ਸੰਗਰਾਂਦ ਨੂੰ ਮੁੱਖ ਰੱਖ ਕੇ ਤਿੰਨ ਰੋਜ਼ਾ ਚੱਲ ਰਹੇ ਧਾਰਮਿਕ ਸਮਾਗਮਾਂ ਦੀ ਸਮਾਪਤੀ ਮੌਕੇ ਗੁਰਮਤਿ ਸੰਗੀਤ ਅਕੈਡਮੀ ਦੇਹੜਕਾ ਦੇ ਬੱਚਿਆਂ ਵਲੋਂ ਸਜਾਏ ਕੀਰਤਨ ਦਰਬਾਰ ਵਿਚ ਰਾਗ ਰੀਤ ਅਧਾਰਿਤ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਉੱਘੇ ਸਮਾਜ ਸੇਵੀ ਭਾਈ ਸਤਨਾਮ ਸਿੰਘ ਯੂ.ਕੇ., ਪ੍ਰਧਾਨ ਚੰਦ ਸਿੰਘ ਨੇ ਇੰਨ੍ਹਾਂ ਬੱਚਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਮੀਤ ਸਿੰਘ ਪੱਪੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੋਟੀ ਉਮਰੇ ਇਨ੍ਹਾਂ ਬੱਚਿਆਂ ਨੂੰ ਲੱਗੀ ਲਗਨ ਇੰਨ੍ਹਾਂ ਦੇ ਸ਼ਾਨਦਾਰ ਭਵਿੱਖ ਦੀ ਨਿਸ਼ਾਨੀ ਹੈ | ਭਾਈ ਸਤਨਾਮ ਸਿੰਘ ਯੂ. ਕੇ. ਵਾਲਿਆਂ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਬੇਅੰਤ ਖੁਸ਼ੀ ਹੈ ਕਿ ਪਿੰਡ ਦੇ ਬੱਚੇ ਗੁਰਬਾਣੀ ਕੀਰਤਨ ਨਾਲ ਜੁੜ ਰਹੇ ਹਨ | ਇਹੀ ਸੰਤ ਬਾਬਾ ਮੱਘਰ ਸਿੰਘ ਦੀ ਘਾਲਣਾ ਸੀ ਜਿਸ ਨੂੰ ਬੂਰ ਪੈ ਰਿਹਾ ਹੈ, ਕਿਉਂਕਿ ਬਾਬਾ ਮੱਘਰ ਸਿੰਘ ਖੁਦ ਕੀਰਤਨ ਦੇ ਧਨੀ ਸਨ | ਇਸ ਮੌਕੇ ਅਜਮੇਰ ਸਿੰਘ, ਸਰਪੰਚ ਜਸਵੀਰ ਸਿੰਘ, ਗੁਰਿੰਦਰ ਸਿੰਘ ਜੱਸੀ, ਮੀਤ ਪ੍ਰਧਾਨ ਪ੍ਰੀਤਮ ਸਿੰਘ ਖਹਿਰਾ, ਅਜਮੇਰ ਸਿੰਘ, ਗੁਰਸ਼ਾਨ ਸਿੰਘ, ਗੁਰਕੀਰਤ ਸਿੰਘ, ਜਸਨੀਤ ਕੌਰ, ਤਨਵੀਰ ਕੌਰ, ਹਰਲੀਨ ਕੌਰ, ਜਗਦੀਪ ਸਿੰਘ ਗਿਆਨੀ ਜਗਵੀਰ ਸਿੰਘ, ਗਿਆਨੀ ਬੂਟਾ ਸਿੰਘ, ਉਰਮਲ ਸਿੰਘ, ਚਰਨਜੀਤ ਸਿੰਘ, ਬੰਤ ਸਿੰਘ, ਹਰਚੰਦ ਸਿੰਘ ਗਰੇਵਾਲ, ਬਲਜੀਤ ਸਿੰਘ, ਧੰਨਾ ਸਿੰਘ, ਬਿੰਦਰ ਸਿੰਘ, ਬਲਦੇਵ ਸਿੰਘ ਬਚਨ ਸਿੰਘ ਸਾਬਕਾ ਸਰਪੰਚ, ਫੌਜੀ ਪ੍ਰੀਤਮ ਸਿੰਘ, ਫੌਜੀ ਹਰਵਿੰਦਰ ਸਿੰਘ, ਫੌਜੀ ਰਜਿੰਦਰ ਸਿੰਘ ਆਦਿ ਹਾਜ਼ਰ ਸਨ |