23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਰਾਏਕੋਟ ਦਾਣਾ ਮੰਡੀ 'ਚ ਮੱਕੀ ਖ਼ਰੀਦਦਾਰਾਂ ਵਲੋਂ ਮੱਕੀ ਖ਼ਰੀਦਣ ਲਈ ਦਿਲਚਸਪੀ ਘਟਾਈ

ਅਜੀਤ ਡੈਸਕ 16-06-2025
ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)-ਬੇਸ਼ੱਕ ਦਾਣਾ ਮੰਡੀ ਰਾਏਕੋਟ ਵਿਖੇ ਮੱਕੀ ਦੀ ਆਮਦ ਬੜੀ ਤੇਜ਼ੀ ਨਾਲ ਆ ਰਹੀ ਹੈ ਪਰ ਮੱਕੀ ਦੇ ਖ਼ਰੀਦਦਾਰਾਂ ਵਲੋਂ ਮੱਕੀ ਖ਼ਰੀਦਣ ਤੋਂ ਪੈਰ ਪਿੱਛੇ ਖਿੱਚੇ ਜਾ ਰਹੇ ਹਨ | ਦੱਸਣਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਦਾਣਾ ਮੰਡੀ ਰਾਏਕੋਟ ਵਿਖੇ ਵੱਡੀ ਪੱਧਰ 'ਤੇ ਮੱਕੀ ਦੀ ਆਮਦ ਸ਼ੁਰੂ ਹੋਈ ਸੀ ਪਰ ਮੱਕੀ ਖਰੀਦਣ ਵਾਲੇ ਖਰੀਦਦਾਰਾਂ ਵਲੋਂ ਮੱਕੀ ਖ਼ਰੀਦਣ 'ਚ ਘੱਟ ਦਿਲਚਸਪੀ ਦਿਖਾਈ ਦੇ ਰਹੀ ਹੈ, ਜਿਸ ਕਰਕੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ 'ਚ ਚਿੰਤਾਵਾਂ ਵੱਧ ਗਈਆਂ ਹਨ ਕਿ ਅਜੇ ਤਾਂ ਮੱਕੀ ਦੀ ਕਟਾਈ ਸਿਰਫ਼ 5-10 ਫ਼ੀਸਦੀ ਹੀ ਹੋਈ ਹੈ, ਜੇਕਰ ਖ਼ਰੀਦਦਾਰਾਂ ਵਲੋਂ ਮੱਕੀ ਦੇ ਰੇਟ ਸਹੀ ਨਾ ਮਿਲੇ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਭਾਰੀ ਮਾਯੂਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਬੇਸ਼ੱਕ ਪਿਛਲੇ ਕਈ ਸਾਲਾਂ ਤੋਂ ਰਾਏਕੋਟ ਦੇ ਪਿੰਡਾਂ 'ਚ ਕਿਸਾਨਾਂ ਵਲੋਂ ਮੱਕੀ ਦੀ ਕਾਸ਼ਤ ਕਰਨ ਦਾ ਕਾਫੀ ਰੁਝਾਨ ਵਧਿਆ ਸੀ ਪਰ ਕੇਂਦਰ ਸਰਕਾਰ ਵਲੋਂ ਸਾਲ 2025-26 ਲਈ 2225 ਰੁਪਏ ਐੱਮ. ਐੱਸ. ਪੀ. ਰੇਟ ਤੈਅ ਕੀਤੇ ਗਏ ਹਨ ਪਰ ਸਰਕਾਰਾਂ ਵਲੋਂ ਮੱਕੀ ਦੀ ਖ਼ਰੀਦ ਨਾ ਕੀਤੇ ਜਾਣ ਕਾਰਨ ਮੰਡੀਆਂ 'ਚ ਕਿਸਾਨਾਂ ਦੀ ਮੱਕੀ ਰੁਲਣ ਲਈ ਤਿਆਰ ਹੈ | ਦੱਸਣਯੋਗ ਹੈ ਕਿ ਦੇਸ਼ 'ਚ ਦਿਨ-ਬ-ਦਿਨ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਕਿਸਾਨ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਹੋਰ ਫ਼ਸਲਾਂ ਬੀਜਣ ਨੂੰ ਤਰਜੀਹ ਦੇਣ, ਉੱਥੇ ਹੀ ਹੁਣ ਜੇਕਰ ਕਿਸਾਨਾਂ ਮੂੰਗੀ ਤੇ ਮੱਕੀ ਦੀ ਫ਼ਸਲ ਬੀਜਣ ਲੱਗੇ ਹਨ ਪਰ ਸਰਕਾਰ ਵਲੋਂ ਇਨ੍ਹਾਂ ਉਕਤ ਫ਼ਸਲਾਂ ਦੀ ਖਰੀਦ ਨੂੰ ਯਕੀਨੀ ਨਹੀਂ ਬਣਾਇਆ ਜਾ ਰਿਹਾ | ਇਸ ਲਈ ਸਰਕਾਰ ਮੱਕੀ ਦੀ ਫ਼ਸਲ ਨੂੰ ਐੱਮ. ਐੱਸ. ਪੀ. ਰੇਟ ਮੁਤਾਬਿਕ ਖ਼ਰੀਦਣਾ ਯਕੀਨੀ ਬਣਾਏ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 3 ਤੋਂ ਅਗਲੀ ਖ਼ਬਰ ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।