ਗੁਰੂਸਰ ਸੁਧਾਰ, 16 ਜੂਨ (ਜਗਪਾਲ ਸਿੰਘ ਸਿਵੀਆਂ)-ਲੁਧਿਆਣਾ ਜ਼ਿਲ੍ਹੇ 'ਚ ਸ਼ਨਿੱਚਰਵਾਰ ਤੱਕ ਦੋ ਮੌਤਾਂ ਸਮੇਤ ਕੁੱਲ 38 ਕੋਵਿਡ-19 ਮਾਮਲੇ ਸਾਹਮਣੇ ਆਏ ਹਨ | ਜ਼ਿਲ੍ਹੇ ਦੇ ਪੇਂਡੂ ਖੇਤਰਾਂ ਨਾਲੋਂ ਸ਼ਹਿਰੀ ਖੇਤਰ ਵਿਚ ਵੱਧ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਜ਼ਿਆਦਾਤਰ ਮਰੀਜ਼ ਨੌਜਵਾਨ ਅਤੇ ਦਰਮਿਆਨੀ ਉਮਰ ਦੇ ਹਨ | ਸਿਵਲ ਸਰਜਨ ਦਫ਼ਤਰ ਲੁਧਿਆਣਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ 14 ਜੂਨ ਤੱਕ ਰਿਪੋਰਟ ਕੀਤੇ ਗਏ 38 ਮਾਮਲਿਆਂ ਵਿਚੋਂ 23 ਮਰੀਜ਼ ਪੁਰਸ਼ ਅਤੇ 15 ਔਰਤਾਂ ਹਨ | ਵੱਧ ਮਾਮਲੇ 19 ਮਰੀਜ਼ 24 ਤੋਂ 44 ਸਾਲ ਦੀ ਉਮਰ ਸਮੂਹ ਵਿਚ ਸਨ, 6 ਤੋਂ 24 ਸਾਲ ਦੀ ਉਮਰ ਵਿਚ 13 ਕੇਸ, 0 ਤੋਂ 5 ਸਾਲ ਉਮਰ ਵਰਗ ਵਿਚ ਕੋਈ ਕੇਸ ਨਹੀਂ ਹੈ ਅਤੇ 55 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਵਿਚ ਚਾਰ ਕੇਸ ਹਨ | ਮਿ੍ਤਕਾਂ ਵਿਚ 35 ਤੋਂ 44 ਸਾਲ ਉਮਰ ਵਰਗ ਦਾ ਇਕ ਆਦਮੀ ਸ਼ਾਮਿਲ ਹੈ ਅਤੇ 55 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੀ ਇਕ ਔਰਤ | ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵਲੋਂ ਭੀੜ-ਭੜੱਕੇ ਵਾਲੇ ਜਾਂ ਘੱਟ ਹਵਾਦਾਰ ਖੇਤਰਾਂ ਵਿਚ ਲੋਕਾਂ ਨੂੰ ਮਾਸਕ ਪਹਿਨਣ ਅਪੀਲ ਕੀਤੀ ਗਈ ਹੈ | ਉਨ੍ਹਾਂ ਲੱਛਣਾਂ ਬਾਰੇ ਗੱਲ ਕਰਦਿਆਂ ਦੱਸਦਿਆਂ ਕਿ ਜੇਕਰ ਤੁਹਾਨੂੰ ਲੀਵਰ ਖੰਘ, ਗਲੇ ਵਿਚ ਖਰਾਸ਼ ਜਾਂ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ ਤਾਂ ਆਪਣੇ ਆਪ ਨੂੰ ਅਲੱਗ ਕਰੋ, ਮਾਸਕ ਪਾਓ ਅਤੇ ਨਜ਼ਦੀਕੀ ਬੀਥ ਸੈਂਟਰ ਨਾਲ ਸਲਾਹ ਕਰੋ |
ਜ਼ਿਲ੍ਹਾ ਲੁਧਿਆਣਾ 'ਚ ਕੋਵਿਡ ਦੇ ਮਾਮਲੇ ਵਧ ਕੇ 38 ਹੋਏ
ਅਜੀਤ ਡੈਸਕ
17-06-2025