15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਆਸ਼ਰਮ ਮੁਖੀ ਦੀ ਗਿ੍ਫ਼ਤਾਰੀ ਲਈ ਸਿੱਖ ਜਥੇਬੰਦੀਆਂ ਐੱਸ.ਐੱਸ ਪੀ. ਨੂੰ ਮਿਲੀਆਂ

ਅਜੀਤ ਡੈਸਕ 17-06-2025
ਜਗਰਾਉਂ, 16 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਧਾਮ ਤਲਵੰਡੀ ਆਸ਼ਰਮ ਦੇ ਮੁਖੀ ਦੀ ਸ਼ੋਸਲ ਮੀਡੀਏ 'ਤੇ ਵਾਇਰਲ ਅਸ਼ਲੀਲ ਵੀਡੀਓ ਖ਼ਿਲਾਫ਼ ਇਲਾਕੇ ਦੇ ਲੋਕਾਂ 'ਚ ਰੋਹ ਭਖਦਾ ਜਾ ਰਿਹਾ ਹੈ | ਇਸ ਸਬੰਧੀ ਤਰਨਾ ਦਲ ਦੇ ਨਿਹੰਗ ਜਥੇਦਾਰ ਬਾਬਾ ਸੁਖਦੇਵ ਸਿੰਘ ਤਲਵੰਡੀ ਖੁਰਦ, ਗਿਆਨੀ ਜਸਮਿੰਦਰ ਸਿੰਘ ਸਰਾਂ ਅਤੇ ਤਲਵੰਡੀ ਕਲਾਂ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਖ਼ਾਲਸਾ ਵਲੋਂ ਆਸ਼ਰਮ ਦੇ ਮੁਖੀ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ | ਅੱਜ ਵੱਡੀ ਗਿਣਤੀ ਵਿਚ ਸਿੱਖ ਆਗੂਆਂ ਤੇ ਇਲਾਕੇ ਦੀਆਂ ਨਿਹੰਗ ਜਥੇਬੰਦੀਆਂ ਤੋਂ ਇਲਾਵਾ ਇਨਸਾਫ਼ਪਸੰਦ ਲੋਕਾਂ ਨੇ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਕੀਤੀ | ਜਥੇਬੰਦੀਆਂ ਨੇ ਆਸ਼ਰਮ ਮੁਖੀ ਖ਼ਿਲਾਫ਼ ਮੁੱਲਾਂਪੁਰ ਦਾਖਾ ਦੇ ਥਾਣੇ ਵਿਚ ਦਰਜ ਕੀਤੇ ਮਾਮਲੇ 'ਚ ਸ਼ੱਕ ਪ੍ਰਗਟਾਇਆ ਕਿਉਂਕਿ ਉਕਤ ਮਾਮਲੇ ਦੇ ਮੁੱਦਈ ਦਾ ਕੋਈ ਥਹੁ ਪਤਾ ਨਹੀਂ ਹੈ | ਇਸ ਮੌਕੇ ਆਗੂਆਂ ਨੇ ਕਿਹਾ ਆਸ਼ਰਮ ਦੇ ਮੁਖੀ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਬਾਬਾ ਸੁਖਦੇਵ ਸਿੰਘ, ਹਰਬੰਸ ਸਿੰਘ ਸਰਪੰਚ ਆਦਿ ਆਗੂਆਂ ਨੇ ਕਿਹਾ ਕਿ ਜਲਦ ਹੀ ਐਕਸ਼ਨ ਕਮੇਟੀ ਦਾ ਐਲਾਨ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਜਾਰੀ ਕੀਤੀ ਜਾਵੇਗੀ | ਇਸ ਮੌਕੇ ਸਾਬਕਾ ਸਰਪੰਚ ਹਰਬੰਸ ਸਿੰਘ ਤਲਵੰਡੀ ਕਲਾਂ, ਜਥੇਦਾਰ ਕਰਮਜੀਤ ਸਿੰਘ ਬਿੰਜਲ, ਅਮਰਪਾਲ ਸਿੰਘ ਖ਼ਾਲਸਾ ਮਾਣੂੰਕੇ, ਭਾਈ ਜਸਪ੍ਰੀਤ ਸਿੰਘ ਢੋਲਣ ਸਤਿਕਾਰ ਕਮੇਟੀ, ਮਾ. ਮੁਕੰਦ ਸਿੰਘ ਚੌਂਕੀਮਾਨ, ਸਤਿਕਾਰ ਕਮੇਟੀ ਮੋਹਣ ਸਿੰਘ ਬੰਗਸੀਪੁਰਾ, ਸੁੱਖ ਜਗਰਾਉਂ, ਕਾਮਰੇਡ ਭਰਪੂਰ ਸਿੰਘ ਛੱਜਾਵਾਲ, ਤਰਲੋਚਨ ਸਿੰਘ ਚੌਂਕੀਮਾਨ, ਰਣਜੀਤ ਸਿੰਘ, ਗੁਰਜੋਤ ਸਿੰਘ, ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ ਦਾਖਾ, ਜਸਵੰਤ ਸਿੰਘ ਦਾਖਾ, ਹਰਮਨ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਗੁਰਦੀਪ ਸਿੰਘ ਮੱਲ੍ਹਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਪਿ੍ਤਪਾਲ ਸਿੰਘ ਬੱਸੀਆਂ, ਜਸਵੀਰ ਸਿੰਘ ਤਲਵੰਡੀ ਕਲਾਂ, ਅਵਤਾਰ ਸਿੰਘ ਜਗਰਾਉਂ, ਚਰਨਦੀਪ ਸਿੰਘ ਗੁੜੇ, ਕੁਲਦੀਪ ਸਿੰਘ ਤਲਵੰਡੀ ਕਲਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਵਿਸ਼ਵਾਸਾਂ ਦੇ ਅਪਮਾਨ ਦੀ ਧਾਰਾ ਹੇਠ ਆਸ਼ਰਮ ਮੁਖੀ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।