15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਗਲੇਰੀਆ ਬਿਲਡਿੰਗ ਦੇ ਕੁਝ ਰਕਬੇ 'ਤੇ ਜਗਦੀਸ਼ ਸਿੰਘ ਨੇ ਮਾਲਕੀ ਹੱਕ ਜਤਾਇਆ

ਅਜੀਤ ਡੈਸਕ 17-06-2025
ਮੁੱਲਾਂਪੁਰ-ਦਾਖਾ, 16 ਜੂਨ (ਨਿਰਮਲ ਸਿੰਘ ਧਾਲੀਵਾਲ)-ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਗਲੇਰੀਆ ਸੁਕੇਅਰ ਬਿਲਡਿੰਗ ਵਾਲੀ ਮਾਲਕੀ ਦਾ ਕੁਝ ਰਕਬਾ ਉਦੋਂ ਵਿਵਾਦਾਂ ਵਿਚ ਆ ਗਿਆ, ਜਦ ਗਲੇਰੀਆ ਬਿਲਡਿੰਗ ਮਾਲਕ ਜਸਵਿੰਦਰ ਕੌਰ ਤੇ ਰਣਜੀਤ ਸਿੰਘ ਵਲੋਂ ਛੱਤ 'ਤੇ ਦੂਸਰਾ ਲੈਂਟਰ ਪਾਉਣ ਬਾਅਦ ਇਸ ਖਸਰੇ ਦਾ ਇਕ ਹੋਰ ਮਾਲਕ ਜਗਦੀਸ਼ ਸਿੰਘ ਪੁੱਤਰ ਦਲਬਾਰਾ ਸਿੰਘ ਖੜ੍ਹਾ ਹੋ ਗਿਆ, ਜਗਦੀਸ਼ ਸਿੰਘ ਨੇ ਦਾਅਵਾ ਜਤਾਇਆ ਕਿ ਇਹ ਰਕਬਾ ਮੇਰੀ ਮਾਲਕੀ ਹੈ | ਉਨ੍ਹਾਂ ਇਹ ਵੀ ਦੱਸਿਆ ਆਰਕੀਟੈਕਟ ਵਲੋਂ 2700 ਗਜ਼ ਦਾ ਪੇਸ਼ ਨਕਸ਼ਾ ਐੱਸ.ਟੀ.ਪੀ. ਫੀਲਡ ਵਲੋਂ ਪਾਸ ਨਹੀਂ ਹੋਇਆ, ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ, ਜੇ.ਈ, ਹੋਰ ਅਧਿਕਾਰੀਆਂ ਵਲੋਂ ਹਮਸਾਜ਼ ਹੋ ਕੇ ਪਹਿਲਾਂ ਇਹ ਨਕਸ਼ਾ ਪਾਸ ਕਰਕੇ ਧਿਰ ਦੂਸਰੀ ਦਾ ਲੈਂਟਰ ਪਵਾਇਆ ਗਿਆ, ਬਾਅਦ 'ਚ ਪਿਛਲੇ ਮਹੀਨੇ ਇਹ ਨਕਸ਼ਾ ਖੁਦ ਹੀ ਰੱਦ ਕਰ ਦਿੱਤਾ ਗਿਆ | ਜਗਦੀਸ਼ ਸਿੰਘ ਨੇ ਕਿਹਾ ਕਿ ਸਾਂਝੇ ਖਾਤੇ ਦੀ ਬਿਨਾਂ ਵੰਡ, ਮੇਰੀ ਬਿਨਾਂ ਕਿਸੇ ਸਹਿਮਤੀ 499 ਗਜ਼ ਦਾ ਅਪਲੋਡ ਨਕਸ਼ਾ ਸਹੀ ਨਹੀਂ | ਜਗਦੀਸ਼ ਸਿੰਘ ਵਲੋਂ ਐੱਸ.ਟੀ.ਪੀ. ਤੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਤੋਂ ਮੰਗ ਕੀਤੀ ਕਿ ਉਪਰੋਕਤ ਨਕਸ਼ੇ ਦੇ ਅਧਾਰ 'ਤੇ ਪਾਏ ਗਏ ਲੈਂਟਰ ਦੀ ਜਾਂਚ ਦੇ ਨਾਲ ਨਵਾਂ ਨਕਸ਼ਾ ਬਣਾਉਣ ਸਮੇਂ ਮੇਰੀ ਪੂਰੀ ਤਰ੍ਹਾਂ ਸਹਿਮਤੀ ਲਈ ਜਾਵੇ | ਉਪਰੋਕਤ ਮਾਮਲੇ ਵਿਚ ਗਲੇਰੀਆ ਸੁਕੇਅਰ ਮਾਲਕ ਜਸਵਿੰਦਰ ਕੌਰ ਪਤਨੀ ਰਣਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਰਕਬੇ 'ਤੇ ਲੰਮੇ ਸਮੇਂ ਤੋਂ ਅਸੀਂ ਮਾਲਕ ਬਾ ਕਾਬਜ਼ ਹੈ, ਇਸ ਰਕਬੇ ਉੱਪਰ ਗਲੇਰੀਆ ਸੁਕੇਅਰ ਬਿਲਡਿੰਗ ਦੀ ਉਸਾਰੀ ਵੀ ਨਿਯਮਾਂ ਅਨੁਸਾਰ ਹੋਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਸ ਕੋਲ ਪੂਰੇ ਫਰੰਟ ਰਕਬੇ ਦੀ ਰਜਿਸਟਰੀ ਹੋਣ ਕਰਕੇ ਇਸ ਰਕਬੇ 'ਤੇ ਮੇਰੇ ਵਲੋਂ ਬੈਂਕ ਦੁਆਰਾ ਕਰਜ਼ਾ ਵੀ ਲਿਆ ਹੋਇਆ ਹੈ | ਜਸਵਿੰਦਰ ਕੌਰ ਨੇ ਦੱਸਿਆ ਕਿ ਉਕਤ ਰਕਬੇ ਸਬੰਧੀ ਇਨਸਾਫ਼ ਲਈ ਉਨ੍ਹਾਂ ਵਲੋਂ ਜਗਦੀਸ਼ ਸਿੰਘ ਅਤੇ ਰਣਬੀਰ ਸਿੰਘ ਵਿਰੁੱਧ ਕੇਸ ਦਾਇਰ ਕਰਨ ਦੇ ਨਾਲ ਨਗਰ ਕੌਂਸਲ ਮੁੱਲਾਂਪੁਰ-ਦਾਖਾ 'ਤੇ ਵੀ ਕੋਰਟ ਕੇਸ ਕੀਤਾ ਹੋਇਆ ਹੈ |
ਪਿਛਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲੇ ਲੋਕਾਈ ਨੂੰ ਹਮੇਸ਼ਾ ਸਮੇਂ ਦਾ ਹਾਣੀ ਹੋਣ ਲਈ ਪ੍ਰੇਰਦੇ- ਸੰਤ ਬਾਬਾ ਅਰਵਿੰਦਰ ਸਿ... ਅਗਲੀ ਖ਼ਬਰ ਮਜ਼ਦੂਰਾਂ ਤੇ ਆਗੂਆਂ ਨੂੰ ਗਿ੍ਫ਼ਤਾਰ ਕਰਨ ਵਿਰੁੱਧ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।