11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਸੋਹੀਆ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟਿਆ <br/>

ਅਜੀਤ ਡੈਸਕ 18-06-2025
ਚੌਂਕੀਮਾਨ, 17 ਜੂਨ (ਤੇਜਿੰਦਰ ਸਿੰਘ ਚੱਢਾ)-ਰੇਲਵੇ ਲਾਇਨ ਪਿੰਡ ਸੋਹੀਆਂ ਤੇ ਗਗੜਾ ਦੇ ਵਿਚਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟਿਆ | ਸਖਰੂਪ ਸਿੰਘ ਪੂਨੀਆ ਪੁੱਤਰ ਬਲੌਰ ਸਿੰਘ ਪੂਨੀਆ ਵਾਸੀ ਪਿੰਡ ਕੋਠੇ ਪੋਨਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਸੋਹੀਆ ਵਿਖੇ ਮਾਮਲੇ 'ਤੇ ਜ਼ਮੀਨ ਲਈ ਹੋਈ ਤੇ ਪ੍ਰਵਾਸੀ ਮਜ਼ਦੂਰ ਸੋਮਾ ਪੁੱਤਰ ਸੁਬੱਈ ਤੇ ਵੇਚਨ ਯਾਦਵ ਪੁੱਤਰ ਜੋਮੀ ਯਾਦਵ (ਹਾਲ ਵਾਸੀ ਕੋਠੇ ਪੋਨਾ) ਸਾਡੇ ਕੋਲ ਕੰਮ ਕਰਦੇ ਹਨ ਤੇ ਝੋਨੇ ਦੀ ਬਿਜਾਈ ਚੱਲਦੀ ਕਰਕੇ ਉਹ ਇਕ ਖੇਤ ਤੋਂ ਦੂਜੇ ਖੇਤ ਮੋਟਰਸਾਈਕਲ 'ਤੇ ਜਾਂਦੇ ਹਨ ਤੇ ਅੱਜ ਦੁਪਹਿਰ 3:30 ਵਜੇ ਦੇ ਕਰੀਬ ਉਹ ਪਿੰਡ ਸੋਹੀਆ ਤੋਂ ਜਾ ਰਹੇ ਸਨ ਤਾਂ ਤਿੰਨ ਨੌਜਵਾਨ ਜੋ ਪਹਿਲਾ ਹੀ ਉੱਥੇ ਬੈਠੇ ਸਨ, ਉਨ੍ਹਾਂ ਨੇ ਸਾਡੇ ਮਜ਼ਦੂਰ ਜੋ ਮੋਟਰਸਾਈਕਲ 'ਤੇ ਸਨ ਨੂੰ ਰੋਕ ਲਿਆ | ਉਨ੍ਹਾਂ ਨੌਜਵਾਨ ਕੋਲ ਦਾਤਰ ਤੇ ਤੇਜ਼ਧਾਰ ਹਥਿਆਰ ਸਨ | ਉਨ੍ਹਾਂ ਨੇ ਮਜ਼ਦੂਰਾਂ ਦੀ ਗਰਦਨ 'ਤੇ ਦਾਤਰ ਰੱਖ ਕੇ ਇਕ ਸੈਮਸਿੰਗ ਦਾ ਮੋਬਾਇਲ ਤੇ 450 ਰੁਪਏ ਅਤੇ ਦੂਜੇ ਕੋਲੋ 2000 ਰੁਪਏ ਖੋਹ ਕੇ ਫ਼ਰਾਰ ਹੋ ਗਏ ਤੇ ਜਾਂਦੇ ਹੋਏ ਮਜ਼ਦੂਰਾਂ ਦੇ ਮੋਟਰਸਾਈਕਲ ਦੀ ਚਾਬੀ ਵੀ ਨਾਲ ਲੈ ਗਏ | ਸਖਰੂਪ ਸਿੰਘ ਪੂਨੀਆ ਨੇ ਦੱਸਿਆ ਕਿ ਪੁਲਿਸ ਚੌਂਕੀ ਚੌਂਕੀਮਾਨ ਵਿਚ ਦਰਖ਼ਾਸਤ ਦੇ ਦਿੱਤੀ ਹੈ |

ਪਿਛਲੀ ਖ਼ਬਰ ਮੌਨਸੂਨ ਦੇ ਪਹਿਲੇ ਮੀਂਹ ਨਾਲ ਤਾਪਮਾਨ 'ਚ ਗਿਰਾਵਟ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ! <br/> ਅਗਲੀ ਖ਼ਬਰ 50 ਬੋਤਲਾਂ ਘਰ ਦੀ ਕੱਢੀ ਜ਼ਹਿਰੀਲੀ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।