ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਦੇਸ਼ ਪੱਧਰ 'ਤੇ ਖੱਬੇਪੱਖੀਆਂ ਤੇ ਜਮਹੂਰੀ ਪਾਰਟੀਆਂ ਵਲੋਂ ਦਿੱਤੇ ਸੱਦੇ ਅਨੁਸਾਰ ਕੁੱਲ ਹਿੰਦ ਕਿਸਾਨ ਸਭਾ ਨੇ ਤਹਿਸੀਲ ਦਫ਼ਤਰ ਰਾਏਕੋਟ ਸਾਹਮਣੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਇਜਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਫਿਲਸਤੀਨੀਆਂ ਦੀ ਨਸਲਕੁਸ਼ੀ ਕਰਨ ਖਿਲਾਫ਼ ਪੁਤਲੇ ਫੂਕੇ ਗਏ ਅਤੇ ਰੋਹ ਭਰਪੂਰ ਮੁਜ਼ਾਹਰਾ ਕਰਕੇ ਰੋਸ ਜ਼ਾਹਿਰ ਕੀਤਾ | ਇਸ ਮੌਕੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਜਰਾਈਲ ਪਿਛਲੇ ਲੰਮੇ ਸਮੇਂ ਤੋਂ ਫਿਲਸਤੀਨ ਲੋਕਾਂ ਉੱਪਰ ਕਹਿਰ ਢਾਹ ਰਿਹਾ ਹੈ ਅਤੇ ਹੁਣ ਇਜਰਾਈਲ ਵਲੋਂ ਕੀਤੇ ਗਏ ਤਾਜ਼ਾ ਹਮਲਿਆਂ ਵਿਚ 55 ਹਜ਼ਾਰ ਤੋਂ ਜ਼ਿਆਦਾ ਬੇਕਸੂਰ ਲੋਕ ਮਾਰੇ ਜਾ ਚੁੱਕੇ ਹਨ | ਇਸ ਸਮੇਂ ਤਹਿਸੀਲ ਸਕੱਤਰ ਹਰਪਾਲ ਸਿੰਘ ਅਤੇ ਮਾ. ਮੁਖਤਿਆਰ ਸਿੰਘ ਜਲਾਲਦੀਵਾਲ ਨੇ ਵੀ ਸੰਬੋਧਨ ਕਰਦਿਆਂ ਇਸ ਯੁੱਧ ਦੇ ਨਿਕਲਣ ਵਾਲੇ ਭਿਆਨਕ ਸਿੱਟਿਆਂ 'ਤੇ ਚਾਨਣਾ ਪਾਇਆ | ਇਸ ਮੌਕੇ ਓਮ ਪ੍ਰਕਾਸ਼ ਅਕਾਲਗੜ੍ਹ, ਗੁਰਮੀਤ ਸਿੰਘ ਜੌਹਲਾਂ, ਫਕੀਰ ਚੰਦ ਦੱਧਾਹੂਰ, ਪਰਮਿੰਦਰ ਸਿੰਘ ਪਿੰਟੂ, ਨੰਬਰਦਾਰ ਸੁਰਿੰਦਰ ਸਿੰਘ ਸੀਲੋਆਣੀ, ਨਛੱਤਰ ਸਿੰਘ ਬੁਰਜ ਹਰੀ ਸਿੰਘ, ਬਲਵੀਰ ਸਿੰਘ ਜਲਾਲਦੀਵਾਲ, ਕਰਨੈਲ ਸਿੰਘ ਜਲਾਲਦੀਵਾਲ, ਪਰਮਿੰਦਰ ਸਿੰਘ ਬਰ੍ਹਮੀ, ਬਲਜਿੰਦਰ ਸਿੰਘ ਬੁਰਜ ਹਰੀ ਸਿੰਘ, ਕੰਵਲ ਸਿੰਘ ਰਾਏਕੋਟ, ਰਾਜਵੀਰ ਸਿੰਘ ਰਾਜਗੜ੍ਹ ਆਦਿ ਹਾਜ਼ਰ ਸਨ |