09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਲਵਾਰਾ 'ਚ ਸੱਯਦ ਕੁਤਬ ਸ਼ਾਹ ਬੁਖਾਰੀ ਉਰਸ ਮੁਬਾਰਕ 19 ਤੇ 20 ਨੂੰ <br/>

ਅਜੀਤ ਡੈਸਕ 18-06-2025
ਹਲਵਾਰਾ, 17 ਜੂਨ (ਮਨਦੀਪ ਸਿੰਘ ਉੱਭੀ)-ਸੱਯਦ ਕੁਤਬ ਸ਼ਾਹ ਬੁਖਾਰੀ ਲਾਲਾ ਵਾਲੇ ਦੀ ਦਰਗਾਹ ਹਲਵਾਰਾ ਦੇ ਮੁੱਖ ਸੇਵਾਦਾਰ ਝਲਮਣ ਸਿੰਘ ਲੈਬਨਾਨ ਵਾਲਿਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਪੀਰ ਸਾਹਿਬ ਦਾ ਉਰਸ ਮੁਬਾਰਕ 19 ਤੇ 20 ਜੂਨ ਨੂੰ ਮਨਾਇਆ ਜਾ ਰਿਹਾ ਹੈ | ਪਹਿਲੇ ਦਿਨ 19 ਜੂਨ ਨੂੰ ਚਾਦਰ ਚੜ੍ਹਾਉਣ ਦੀ ਰਸਮ ਉਪਰੰਤ ਰਫੀ ਮੁਹੰਮਦ ਮਲੇਰਕੋਟਲੇ ਵਾਲੇ ਅਤੇ ਅਲੀ ਪੰਜ ਗਰਾਈਆਂ ਵਾਲਿਆਂ ਦੀਆਂ ਕੱਵਾਲ ਪਾਰਟੀਆਂ ਸੂਫੀਆਨ ਕੱਵਾਲ ਪੇਸ਼ ਕਰਨਗੀਆਂ | 20 ਜੂਨ ਨੂੰ ਗਾਇਕੀ ਦਾ ਖੁੱਲ੍ਹਾ ਅਖਾੜਾ ਹੋਵੇਗਾ ਅਤੇ ਬਾਬਾ ਭੀਖਣ ਸ਼ਾਹ ਘੁੜਾਮ ਸਰੀਫ ਦੇ ਗੱਦੀਨਸ਼ੀਨ ਬਾਬਾ ਭੋਲੂ ਸ਼ਾਹ ਮਾਰਫਤੀ ਪ੍ਰਵਚਨ ਕਰਨਗੇ | ਪਿੰਡ ਹਲਵਾਰਾ ਤੋਂ ਹਿਜਰਤ ਕਰਕੇ ਗਏ ਸ਼ਰਧਾਲੂ ਪੰਜ ਹਾੜ ਮੁਤਾਬਕ ਹਰੇਕ ਸਾਲ ਉਰਸ ਮੁਬਾਰਕ ਚੱਕ ਨੰਬਰ 40 ਜ਼ਿਲਾ ਫੈਸਲਾਬਾਦ ਪਾਕਿਸਤਾਨ ਵਿਚ ਪੂਰੀ ਅਕੀਦਤ ਨਾਲ ਮਨਾਉਂਦੇ ਹਨ | ਦੋਵੇਂ ਦਿਨ ਅਤੁੱਟ ਲੰਗਰ ਵਰਤਾਇਆ ਜਾਵੇਗਾ |

ਪਿਛਲੀ ਖ਼ਬਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:) ਰਾਏਕੋਟ ਵਲੋਂ 4 ਰੋਜ਼ਾ ਸਮਰ ਕੈਂਪ ਅੱਜ ਤੋਂ <br/> ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਵਲੋਂ ਫਿਲਸਤੀਨੀਆਂ ਉੱਪਰ ਹੋ ਰਹੇ ਹਮਲਿਆਂ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।