09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗਰਮੀ ਰੁੱਤ ਦੀ ਹੋਈ ਪਹਿਲੀ ਬਰਸਾਤ ਨੇ ਨਗਰ ਕੌਂਸਲ ਰਾਏਕੋਟ ਦੀ ਪੋਲ ਖੋਲ੍ਹੀ <br/>

ਅਜੀਤ ਡੈਸਕ 18-06-2025
ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਗਰਮੀ ਰੁੱਤ ਦੀ ਹੋਈ ਪਹਿਲੀ ਬਰਸਾਤ ਨੇ ਨਗਰ ਕੌਂਸਲ ਰਾਏਕੋਟ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਗਾਇਆ ਹੈ | ਦੱਸਣਯੋਗ ਹੈ ਕਿ ਸਥਾਨਕ ਸ਼ਹਿਰ ਦੇ ਪ੍ਰਮੁੱਖ ਲੁਧਿਆਣਾ ਰੋਡ 'ਤੇ ਲੱਗਦੇ ਪਾਣੀ ਦੇ ਛੱਪੜਾਂ ਤੋਂ ਰਾਹਗੀਰ ਤੇ ਦੁਕਾਨਦਾਰ ਡਾਢੇ ਪ੍ਰੇਸ਼ਾਨ ਹੋ ਚੁੱਕੇ ਹਨ, ਬਲਕਿ ਇਸ ਰਾਏਕੋਟ-ਲੁਧਿਆਣਾ ਰੋਡ 'ਤੇ ਅੱਧੀ ਦਰਜਨ ਵੱਖ-ਵੱਖ ਬੈਂਕਾਂ ਦੀਆਂ ਸ਼ਾਖਾਵਾਂ ਹਨ, ਜਿਸ ਕਰਕੇ ਇਲਾਕੇ ਭਰ ਦੇ ਲੋਕਾਂ ਤੇ ਕਾਰੋਬਾਰੀਆਂ ਦਾ ਇਨ੍ਹਾਂ ਬੈਂਕਾਂ ਵਿਚ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਪ੍ਰੰਤੂ ਫਿਰ ਵੀ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਕਾਰਨ ਇਸ ਰੋਡ 'ਤੇ ਹਲਕੀ ਬਰਸਾਤ ਕਾਰਨ ਵੀ ਪਾਣੀ ਦੇ ਛੱਪੜ ਲੱਗ ਜਾਂਦੇ ਹਨ, ਜਿਸ ਕਰਕੇ ਲੋਕਾਂ ਨੂੰ ਮਜਬੂਰਨ ਇਸ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ | ਇਸ ਰੋਡ ਉੱਪਰ ਆਪਣਾ ਕਾਰੋਬਾਰ ਚਲਾ ਰਹੇ ਦੁਕਾਨਦਾਰਾਂ ਨੇ ਆਖਿਆ ਕਿ ਇਸ ਸੜਕ ਦੀ ਬਰਸਾਤੀ ਮੌਸਮ ਦੌਰਾਨ ਹੁੰਦੀ ਮਾੜੀ ਦੁਰਦਸ਼ਾ ਕਾਰਨ ਉਨ੍ਹਾਂ ਦੇ ਕਾਰੋਬਾਰ ਉੱਤੇ ਕਾਫ਼ੀ ਪ੍ਰਭਾਵ ਪੈਂਦਾ ਹੈ | ਇਸ ਸਮੇਂ ਬੈਂਕ ਵਿਚ ਲੈਣ-ਦੇਣ ਕਾਰਨ ਆਏ ਲੋਕਾਂ ਨੇ ਵੀ ਇਸ ਸਮੱਸਿਆ ਉੱਪਰ ਸਵਾਲ ਉਠਾਏ ਅਤੇ ਇਸ ਮੁਸ਼ਕਿਲ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਪ੍ਰਸ਼ਾਸਨ ਨੂੰ ਕੰਮ ਕਰਨ ਦੀ ਗੁਹਾਰ ਲਗਾਈ | ਇਸ ਰੋਡ ਉੱਪਰ ਖੜ੍ਹਦੇ ਬਰਸਾਤੀ ਪਾਣੀ ਦਾ ਕਾਰਨ ਸੀਵਰੇਜ਼ ਦੇ ਮਾੜੇ ਨਿਕਾਸੀ ਪ੍ਰਬੰਧ ਹਨ | ਇਸ ਲਈ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰੇ |

ਪਿਛਲੀ ਖ਼ਬਰ ਰਣਵੀਰ ਸਿੰਘ ਬੰਟੀ ਚੀਮਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਕਾਂਗਰਸ ਪਾਰਟੀ ਜਿੱਤੇਗੀ-ਪ੍ਰਧਾਨ ਹੰਬੜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।