ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਚੀਮਾ ਦੇ ਵਸਨੀਕ ਸੁਰਜੀਤ ਸਿੰਘ (ਸੇਵਾਮੁਕਤ ਇੰਸਪੈਕਟਰ ਇੰਟੈਲੀਜੈਂਸ ਵਿਭਾਗ ਪੰਜਾਬ ਪੁਲਿਸ) ਅਤੇ ਬੀਬੀ ਦਲਜੀਤ ਕੌਰ ਦੇ ਹੋਣਹਾਰ ਸਪੁੱਤਰ ਰਣਵੀਰ ਸਿੰਘ ਬੰਟੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਜਿੰਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਚੀਮਾ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਭਾਈ ਬਲਜੀਤ ਸਿੰਘ ਬੁਰਜ ਨਕਲੀਆਂ ਵਾਲਿਆਂ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਅਰਦਾਸ ਬੇਨਤੀ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਰਣਵੀਰ ਸਿੰਘ ਚੀਮਾ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਰਿਸ਼ਤੇਦਾਰਾਂ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਭੈਣ ਨਵਦੀਪ ਕੌਰ ਕੈਨੇਡਾ, ਭਣੋਈਆ ਹਰਜੀਤ ਸਿੰਘ ਸੱਗੂ ਕੈਨੇਡਾ, ਭਰਾ ਏਕਮਨੂਰ ਸਿੰਘ ਚੀਮਾ, ਸਾਬਕਾ ਸਰਪੰਚ ਪਰਮਿੰਦਰ ਸਿੰਘ ਚੀਮਾ, ਡੀ.ਐੱਸ.ਪੀ ਮਲਕੀਤ ਸਿੰਘ ਬਠਿੰਡਾ, ਸਰਪੰਚ ਜਗਦੀਸ਼ ਕੌਰ ਚੀਮਾ, ਪੰਚ ਜਰਨੈਲ ਸਿੰਘ, ਪੰਚ ਕਰਮਜੀਤ ਸਿੰਘ, ਪੰਚ ਜਸਪ੍ਰੀਤ ਸਿੰਘ, ਪੰਚ ਹਰਨੇਕ ਸਿੰਘ, ਪੰਚ ਗੁਰਸੇਵਕ ਸਿੰਘ, ਪੰਚ ਹਰਦੀਪ ਸਿੰਘ, ਠੇਕੇਦਾਰ ਤੇਜ਼ਾ ਸਿੰਘ, ਹਰਭਜਨ ਸਿੰਘ ਰਸੂਲਪੁਰ, ਚਰਨਜੀਤ ਕੌਰ ਰਸੂਲਪੁਰ, ਇਕਬਾਲ ਸਿੰਘ ਮੱਲ੍ਹਾ, ਸਨੀ ਸਿੰਘ ਭੈਣੀ ਬੜਿੰਗਾ, ਜਗਦੀਪ ਸਿੰਘ ਰਸੂਲਪੁਰ, ਜਸਵੀਰ ਸਿੰਘ ਝੋਰੜਾਂ, ਹਰਮੀਤ ਸਿੰਘ ਲੁਧਿਆਣਾ, ਜਗਦੇਵ ਸਿੰਘ ਬੁਰਜ ਨਕਲੀਆਂ, ਸਮਸ਼ੇਰ ਸਿੰਘ ਰਾਏਕੋਟ, ਬੂਟਾ ਸਿੰਘ ਕੂੰਮ ਕਲਾਂ, ਡੀ.ਐੱਸ.ਪੀ. ਰੀਡਰ ਅੰਮਿ੍ਤਪਾਲ ਸਿੰਘ ਚੀਮਾ, ਥਾਣੇਦਾਰ ਯਸ਼ਪਾਲ ਚੋਪੜਾ, ਏ.ਐੱਸ.ਆਈ ਸਤਵੀਰ ਸਿੰਘ ਲੰਮਾ, ਗੁਰਦੁਆਰਾ ਪ੍ਰਧਾਨ ਮਲਕੀਤ ਸਿੰਘ ਚੀਮਾ, ਦੀਪ ਸਿੰਘ ਲਿੱਤਰਾਂ, ਮਿਸਤਰੀ ਮਨਜੀਤ ਸਿੰਘ ਲਿੱਤਰਾਂ, ਡਾ. ਪਰਮਜੀਤ ਸਿੰਘ ਬੁਰਜ ਨਕਲੀਆਂ, ਕੇਵਲ ਸਿੰਘ ਬਿੰਜਲ, ਮੈਨੇਜਰ ਰਵਿੰਦਰ ਸਿੰਘ ਵੜੈਚ, ਅੰਮਿ੍ਤਪਾਲ ਸਿੰਘ ਗੋਂਦਵਾਲ, ਬਾਬਾ ਬਲਦੇਵ ਸਿੰਘ ਰਾਜੋਆਣਾ ਗੁਰਦੁਆਰਾ ਮੰਜੀ ਸਾਹਿਬ ਪਾਤਿ: ਦਸਵੀਂ ਪਿੰਡ ਰਾਜੋਆਣਾ ਕਲਾਂ, ਗਿਆਨੀ ਜੁਗਰਾਜ ਸਿੰਘ ਤਲਵੰਡੀ ਰਾਏ, ਭਾਈ ਰਾਮ ਪਿਆਰਾ ਸਿੰਘ, ਹਰਜੀਤ ਸਿੰਘ ਮੁੰਡੇ, ਲਵਪ੍ਰੀਤ ਸਿੰਘ ਬੁਰਜ ਨਕਲੀਆਂ, ਅਮਰਜੀਤ ਸਿੰਘ ਬੁਰਜ ਨਕਲੀਆਂ, ਹਰਮਿੰਦਰ ਸਿੰਘ ਹੈਪੀ ਕਮਾਲਪੁਰਾ, ਰਾਜੂ ਹੰਸਰਾ ਕਮਾਲਪੁਰਾ, ਬਲਜਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ |