ਜਗਰਾਉਂ, 17 ਜੂਨ (ਗਾਲਿਬ)-ਥਾਣਾ ਸਿਟੀ ਜਗਰਾਉਂ ਦੇ ਮੁੱਖ ਅਫ਼ਸਰ ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐੱਸ.ਆਈ ਰਾਜਵਰਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸੰਬੰਧ ਵਿਚ ਅਲੀਗੜ੍ਹ ਵੱਲ ਨੂੰ ਜਾ ਰਹੇ ਸੀ ਤਾਂ ਸ਼ਮਸ਼ਾਨਘਾਟ ਕੋਠੇ ਖੰਜੂਰਾਂ ਦੇ ਬਾਹਰ ਦੋ ਨੌਜਵਾਨ ਤੋਂ ਸ਼ੱਕ ਦੇ ਅਧਾਰ 'ਤੇ ਪੁੱਛਗਿੱਛ ਕੀਤੀ ਤੇ ਦੋਨਾਂ ਨੌਜਵਾਨਾਂ ਦੀ ਚੈਕਿੰਗ ਕਰਨ 'ਤੇ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਜਿੰਨ੍ਹਾਂ ਦੀ ਪਹਿਚਾਣ ਵਨੀਤ ਕੁਮਾਰ ਅਤੇ ਜਸ਼ਨਪ੍ਰੀਤ ਵਾਸੀਆਨ ਧਮਰਾਏ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ | ਇਸ ਸਬੰਧੀ ਥਾਣਾ ਸਿਟੀ ਜਗਰਾਉਂ 'ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |