ਮੋਗਾ, 18 ਜੂਨ (ਅਸ਼ੋਕ ਬਾਂਸਲ)-ਲਾਇਨਜ਼ ਕਲੱਬਾਂ ਡਿਸਟਿ੍ਕਟ 321 ਐਫ ਦੇ ਸਾਲ 2025-26 ਦੇ ਗਵਰਨਰ ਲਾਇਨ ਅੰਮਿ੍ਤਪਾਲ ਸਿੰਘ ਜੰਡੂ ਵਲੋਂ ਇਸ ਖ਼ਿੱਤੇ ਵਿਚ ਫ਼ਿਰੋਜ਼ਪੁਰ ਦੇ ਲਾਇਨ ਅਸੀਸ ਸ਼ਰਮਾ ਨੂੰ ਰਿਜਨ-5 ਦਾ ਖੇਤਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਅਧੀਨ ਛੇ ਕਲੱਬ ਫ਼ਿਰੋਜ਼ਪੁਰ, ਫ਼ਿਰੋਜ਼ਪੁਰ ਬਾਰਡਰ, ਗਰੇਟਰ, ਸਤਲੁਜ, ਅਸ਼ੀਰਵਾਦ, ਵਿਸ਼ਾਲ ਤੋਂ ਇਲਾਵਾ ਮੋਗਾ ਸੈਂਟਰਲ ਮੋਗਾ ਵਿਸ਼ਾਲ ਨਿਹਾਲ ਸਿੰਘ ਵਾਲਾ, ਫ਼ਰੀਦਕੋਟ ਤੇ ਕੋਟਕਪੂਰਾ ਦੀਆਂ ਕਲੱਬਾਂ ਹੋਣਗੀਆਂ | ਲਾਇਨ ਅਸੀਸ ਸ਼ਰਮਾ ਵਲੋਂ ਮੋਗਾ ਸੈਂਟਰਲ ਕਲੱਬ ਦੇ ਸੈਕਟਰੀ ਐਸ.ਕੇ. ਬਾਂਸਲ ਨੂੰ ਟੈਲੀਫ਼ੋਨ 'ਤੇ ਦੱਸਿਆ ਕਿ 1 ਜੁਲਾਈ 2025 ਤੋਂ 30 ਜੂਨ 2026 ਦੇ ਇਕ ਸਾਲ ਵਿਚ ਇਹ ਸਾਰੀਆਂ ਕਲੱਬਾਂ ਆਪਣੇ-ਆਪਣੇ ਖੇਤਰਾਂ ਵਿਚ ਵਧੀਆ ਸੇਵਾ ਦੇ ਕੰਮ ਕਰਨਗੀਆਂ | ਜੁਲਾਈ ਵਿਚ ਇਨ੍ਹਾਂ ਸਾਰੇ ਕਲੱਬਾਂ ਦੇ ਪ੍ਰਧਾਨਾਂ, ਸੈਕਟਰੀ, ਕੈਸ਼ੀਅਰ ਤੇ ਹੋਰ ਅਹੁਦੇਦਾਰਾਂ ਨਾਲ ਇਕ ਮੀਟਿੰਗ ਕਰ ਕੇ ਕੀਤੇ ਜਾਣ ਵਾਲੇ ਸੇਵਾ ਦੇ ਕੰਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ | ਇਸ ਰਿਜਨ ਵਿਚ ਮੋਗਾ ਸੈਂਟਰਲ ਦੇ ਪ੍ਰਧਾਨ ਸਾਹਿਲ ਗਰਗ ਨੂੰ ਜ਼ੋਨ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਜਦੋਂ ਕਿ ਲਾਇਨ ਐਸ.ਕੇ. ਬਾਂਸਲ ਨੂੰ ਕੈਬਨਿਟ ਮੈਂਬਰ ਬਣਾਇਆ ਗਿਆ ਹੈ |