ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਇੱਕ ਸਾਹਿਤਕ ਸਮਾਗਮ ਪਿੰਡ ਭਾਦਲਾ ਵਿਖੇ ਕਰਵਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ, ਪ੍ਰਧਾਨ ਕਿਰਨਦੀਪ ਸਿੰਘ ਕੁਲਾਰ, ਮੁੱਖ ਮਹਿਮਾਨ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਪੰਜਾਬ ਦੇ ਉਪ ਪ੍ਰਧਾਨ ਰਾਜਵਿੰਦਰ ਸਮਰਾਲਾ, ਪ੍ਰਸਿੱਧ ਕਹਾਣੀਕਾਰ ਸੁਰਿੰਦਰ ਰਾਮਪੁਰੀ, ਉਰਦੂ ਦੇ ਮਹਾਨ ਸ਼ਾਇਰ ਸਰਦਾਰ ਪੰਛੀ, ਪਿੰਡ ਭਾਦਲਾ ਦੇ ਲੋਕ ਜੰਮਪਲ ਲੋਕ ਗਾਇਕ ਹਥਿਆਰ ਮਾਹੀ ਅਤੇ ਸੁਖਵਿੰਦਰ ਸਿੰਘ ਭਾਦਲਾ, ਐਡਵੋਕੇਟ ਜਗਦੀਸ਼ ਸਿੰਘ ਰਾਣਾ ਅਤੇ ਬਹਾਦਰ ਸਿੰਘ ਫੋਰਮੈਨ ਵਲੋਂ ਕੀਤੀ ਗਈ | ਰਚਨਾਵਾਂ ਦੇ ਦੌਰ ਵਿਚ ਸਭ ਤੋਂ ਪਹਿਲਾਂ ਹਰਬੰਸ ਸਿੰਘ ਸ਼ਾਨ ਬਗ਼ਲੀ ਕਲਾਂ, ਗਿੱਲ ਉਟਾਲਾਂ, ਸੁਖਵਿੰਦਰ ਸਿੰਘ ਬਿੱਟੂ, ਗੀਤਕਾਰ ਬਾਵਾ ਹੋਲੀਆਂ, ਮਨਜੀਤ ਸਿੰਘ ਧੰਜਲ, ਛੋਟੀ ਬੱਚੀ ਏਕਮਜੋਤ ਕੌਰ, ਸਾਹਿਤ ਸਭਾ ਖੰਨਾ ਦੇ ਪ੍ਰਧਾਨ ਨਰਿੰਦਰ ਮਾਣਕੂ, ਪ੍ਰਸਿੱਧ ਗ਼ਜ਼ਲਗੋ ਨਰੇਸ਼ ਨਿਮਾਣਾ, ਹਾਕਮ ਸਿੰਘ ਮੀਤ, ਨੇਤਰ ਸਿੰਘ ਮੁੱਤੋ, ਫਤਿਹ ਸਿੰਘ, ਕਰਨਵੀਰ ਸਿੰਘ ਭਾਦਲਾ, ਸਤਿੰਦਰ ਕੌਰ ਇੰਦਰ ਬੱਲ, ਕਰਨੈਲ ਸਿੰਘ ਬਜੀਰਾਵਾਦ, ਡਾਕਟਰ ਰਜਿੰਦਰ ਸਿੰਘ ਕੁਰਾਲੀ, ਕਹਾਣੀਕਾਰ ਰਾਜ ਸਿੰਘ ਬਧੌਛੀ, ਹਰਚਰਨ ਸਿੰਘ ਬਧੌਛੀ, ਦਰਸ਼ਨ ਸਿੰਘ, ਕਲਵੰਤ ਸਿੰਘ ਮਹਿੰਮੀ, ਐਡਵੋਕੇਟ ਗੁਰਪ੍ਰੀਤ ਸਿੰਘ ਧਾਲੀਵਾਲ, ਉਪਕਾਰ ਸਿੰਘ ਦਿਆਲਪੁਰੀ, ਪ੍ਰਸਿੱਧ ਗ਼ਜ਼ਲਗੋ ਸੰਤ ਸਿੰਘ ਸੋਹਲ ਵੱਲੋਂ ਆਪਣੀ ਹੁਣੇ ਲੋਕ ਅਰਪਣ ਹੋਈ ਪੁਸਤਕ 'ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ' ਮਹਾਂ-ਕਾਵਿ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਨੂੰ ਭੇਟ ਕੀਤੀ ਗਈ | ਧਿਆਨ ਸਿੰਘ ਗੋਬਿੰਦਗੜ, ਅਬਦੁਲ ਖਾਨ, ਪਰਮਜੀਤ ਸਿੰਘ ਮੰਡੀਆਂ ਨੇ ਆਪਣੀ ਆਪਣੀਆਂ ਰਚਨਾਵਾਂ ਸੁਣਾਈਆਂ | ਇਸ ਸਮਾਗਮ ਵਿਚ ਪ੍ਰਸਿੱਧ ਗੀਤਕਾਰ ਹਰਜਾਗ ਟਿਵਾਣਾ, ਜਿਨਾਂ ਦੇ ਗੀਤ ਦੀਦਾਰ ਸੰਧੂ, ਅਵਤਾਰ ਫੱਕਰ, ਮਨਜੀਤ ਰਾਹੀ ਆਦਿ ਗਾਇਕਾਂ ਵਲੋਂ ਗਾਏ ਗਏ | ਇਨ੍ਹਾਂ ਨੂੰ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਤੋਂ ਬਾਅਦ ਨੌਜਵਾਨ ਦੇ ਚਹੇਤੇ ਗੀਤਕਾਰ ਪਾਲੀ ਗਿੱਦੜਬਾਹਾ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਤੋਂ ਬਾਅਦ ਹਰਜਾਗ ਟਿਵਾਣਾ ਵੱਲੋਂ ਆਪਣੇ ਜੀਵਨ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ | ਉਸ ਤੋਂ ਬਾਅਦ ਪ੍ਰਸਿੱਧ ਗੀਤਕਾਰ ਪਾਲੀ ਗਿੱਦੜਬਾਹਾ ਆਪਣੇ ਚਰਚਿਤ ਗੀਤ 'ਗ਼ੁੱਸਾ ਨੀ ਕਰੀਦਾ ਆਦਿ ਸੁਣਾ ਕੇ ਵਾਹ ਵਾਹ ਖੱਟੀ | ਸੱਥ ਦੇ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ ਵੱਲੋਂ ਗ਼ਜ਼ਲ, ਗੁਰਪ੍ਰੀਤ ਸਿੰਘ ਗੁਰੀ ਤੁਰਮਰੀ ਵੱਲੋਂ ਗੀਤ, ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਵਿਰਾਸਤੀ ਕਾਵਿਤਾ ਚੱਕੀ ਦੀ ਪੁੜ ਭਾਰੀ ਸੁਣਿਆ, ਪ੍ਰਸਿੱਧ ਸ਼ਾਇਰ ਸਰਦਾਰ ਪੰਛੀ ਇੱਕ ਰਚਨਾ ਦੀ ਸਾਂਝ ਪਾਈ | ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਅਤੇ ਗ੍ਰਾਮ ਪੰਚਾਇਤ ਭਾਦਲਾ ਵੱਲੋਂ ਬੁਲਾਏ ਗਏ ਮੁੱਖ ਮਹਿਮਾਨ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਪੰਜਾਬ ਦੇ ਉਪ ਪ੍ਰਧਾਨ ਰਾਜਵਿੰਦਰ ਸਮਰਾਲਾ ਦਾ ਸਨਮਾਨ ਕੀਤਾ ਗਿਆ | ਪ੍ਰਸਿੱਧ ਕਹਾਣੀਕਾਰ ਸੁਰਿੰਦਰ ਰਾਮਪੁਰੀ ਵੱਲੋਂ ਰਾਜਵਿੰਦਰ ਸਮਰਾਲਾ ਦੇ ਜੀਵਨ ਝਾਤ ਬਾਰੇ ਚਾਨਣਾ ਪਾਇਆ | ਇਸ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਲੋਕ ਗਾਇਕ ਹੁਸ਼ਿਆਰ ਮਾਹੀ, ਲਖਬੀਰ ਸਿੰਘ ਡੀਪੀ, ਮਾਸਟਰ ਸਤਵੰਤ ਕੌਰ ਅਤੇ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਪਹਿਲੀਆਂ ਪੁਜ਼ੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ |