29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਵ. ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਦੀ ਯਾਦ ਨੰੂ ਸਮਰਪਿਤ ਪਹਿਲੀ ਬਰਸੀ 'ਤੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 19-06-2025
ਸਾਹਨੇਵਾਲ, 18 ਜੂਨ (ਹਨੀ ਚਾਠਲੀ)-ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਜੋ ਕਿ ਸਾਨੰੂ 21 ਅਗਸਤ 2024 ਨੰੂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਯਾਦ ਨੰੂ ਸਮਰਪਿਤ ਪਹਿਲੀ ਬਰਸੀ ਤੇ ਸਹਿਜ ਪਾਠ ਦਾ ਭੋਗ ਗੁਰਦੁਆਰਾ ਸੋਢੀ ਸਾਹਿਬ ਨਜ਼ਦੀਕ ਸਿਵਲ ਹਸਪਤਾਲ ਸਾਹਨੇਵਾਲ ਵਿਖੇ ਪਾਇਆ ਗਿਆ | ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਜਗਵੀਰ ਸਿੰਘ ਸੋਖੀ ਚੇਅਰਮੈਨ ਪਲੈਨਿੰਗ ਬੋਰਡ ਨੇ ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਨੰੂ ਸ਼ਰਧਾ ਦੇ ਫੱੁਲ ਭੇਟ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਚੰਗੇ ਇਨਸਾਨ ਸਨ | ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਦਾ ਇਕ ਲੜਕਾ ਅੰਮਿ੍ਤਪਾਲ ਸਿੰਘ ਅੰਗਰੇਜ਼ ਸੰਧੂ ਹੈ | ਉਹ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਅਤੇ ਪਿਤਾ ਵਲੋਂ ਚਲਾਈ ਫ਼ੈਕਟਰੀ ਦੇ ਕੰਮ ਵਿਚ ਹੱਥ ਵਟਾ ਕੇ ਕੰਮ ਨੰੂ ਬੁਲੰਦੀਆਂ 'ਤੇ ਪਹੁੰਚਾਇਆ ਹੈ | ਜ਼ਿਕਰਯੋਗ ਇਹ ਵੀ ਹੈ ਕਿ ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਜਿੱਥੇ ਆਪਣੀ ਬੇਟੀ ਨੰੂ ਲਾਡ ਲੜਾ ਰਹੇ ਸਨ, ਉੱਥੇ ਆਪਣੀ ਛੋਟੀ ਭੈਣ ਦੀ ਬੇਟੀ ਨੰੂ ਵੀ ਆਪਣੇ ਕੋਲ ਧੀ ਬਣਾ ਕੇ ਰੱਖਿਆ ਅਤੇ ਉਸ ਨਾਲ ਪੂਰੇ ਲਾਡ ਲੜਾਏ | ਇਸ ਮੌਕੇ ਬਲਵਿੰਦਰ ਸਿੰਘ ਬੈਂਸ, ਬਿਕਰਮਜੀਤ ਸਿੰਘ ਚੀਮਾ, ਮੱਖਣ ਸਿੰਘ, ਸੰਨੀ, ਸਵਰਨ ਸੋਨੀ ਮੀਤ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਪਿ੍ੰਸੀਪਲ ਮਨਵਿੰਦਰ ਸਿੰਘ ਭੰਡਾਲ, ਕੈਪਟਨ ਸੁਖਜੀਤ ਸਿੰਘ ਹਰਾ ਸਾਬਕਾ ਪ੍ਰਧਾਨ, ਸੰਤਾ ਸਿੰਘ ਉਮੈਦਪੁਰੀ, ਪ੍ਰਧਾਨ ਗੁਰਦੀਪ ਸਿੰਘ ਭੋਲਾ, ਮਾਸਟਰ ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਜਗਜੀਤ ਸਿੰਘ, ਪਦਮ ਹਰਾ, ਬਿੰਦਾ ਮੁਨਸ਼ੀ, ਪਰਮਿੰਦਰ ਸਿੰਘ ਹਰਾ, ਰਾਜੂ, ਅਮਨਜੋਤ ਸਿੰਘ ਪਨੇਸਰ ਕੌਂਸਲਰ, ਕੁਲਜੀਤ ਸਿੰਘ ਕੌਂਸਲਰ, ਨਿੰਮ੍ਹਾ, ਸੁਖਬੀਰ ਸਿੰਘ ਗਰੇਵਾਲ, ਰਾਜਨ ਭਾਟੀਆ, ਮਾਸਟਰ ਸ਼ਿੰਗਾਰਾ ਸਿੰਘ, ਮਾਸਟਰ ਗੁਰਮੁਖ ਸਿੰਘ, ਅਵਤਾਰ ਸਿੰਘ ਚਹਿਲ ਕੌਂਸਲਰ, ਸ਼ਮਸ਼ੇਰ ਸ਼ੇਰੀ ਕੌਂਸਲਰ, ਜਸਬੀਰ ਸਿੰਘ ਚਹਿਲ ਖ਼ਾਨਪੁਰ, ਮੱਖਣ ਸਿੰਘ, ਧਰਮਿੰਦਰ ਕੁਮਾਰ ਕਾਲੀ, ਸੰਪੂਰਨ ਸਿੰਘ, ਰਾਜੇਸ਼ ਭਾਟੀਆ, ਸੁਖਵੰਤ ਸਿੰਘ ਸੱੁਖੀ ਆੜ੍ਹਤੀਆ, ਲਾਲੀ ਹਰਾ, ਅਮਨ ਪੀ. ਏ. ਆਦਿ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਵੀ ਸਵ.ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਨੰੂ ਸ਼ਰਧਾ ਦੇ ਫੱੁਲ ਭੇਟ ਕੀਤੇ |
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ-ਗਿਆਰ੍ਹਵੀਂ ਜਮਾਤ 'ਚ ਪੜ੍ਹਦਾ ਸੀ ਮਿ੍ਤਕ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵਲੋਂ ਪ੍ਰਸਿੱਧ ਗੀਤਕਾਰ ਪਾਲੀ, ਟਿਵਾਣਾ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।