29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ-ਗਿਆਰ੍ਹਵੀਂ ਜਮਾਤ 'ਚ ਪੜ੍ਹਦਾ ਸੀ ਮਿ੍ਤਕ

ਅਜੀਤ ਡੈਸਕ 19-06-2025
ਮਾਛੀਵਾੜਾ ਸਾਹਿਬ, 18 ਜੂਨ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਕਿਰਪਾਨ ਭੇਂਟ ਸਾਹਿਬ ਨੇੜੇ ਦੋ ਮੋਟਰਸਾਈਕਲਾਂ ਦੀ ਹੋਈ ਸਿੱਧੀ ਟੱਕਰ ਵਿਚ ਰੇਤਾ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਦਿਲਖੁਸ਼ ਦੀ ਮੌਤ ਹੋ ਗਈ¢ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਸਰਕਾਰੀ ਸਕੂਲ ਵਿਚ ਦਿਲਖੁਸ਼ ਗਿਆਰ੍ਹਵੀਂ ਜਮਾਤ ਵਿਚ ਪੜਦਾ ਸੀ | ਜੋ ਆਪਣੇ ਦੋਸਤ ਨਾਲ ਕੱਲ੍ਹ ਮੋਟਰਸਾਈਕਲ 'ਤੇ ਗੁਰਦੁਆਰਾ ਕਿਰਪਾਨ ਭੇਂਟ ਸਾਹਿਬ ਰੋਡ ਰਾਹੀਂ ਆਪਣੀ ਕਾਲੋਨੀ ਵੱਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਨੇ ਸਿੱਧੀ ਟੱਕਰ ਮਾਰੀ¢ ਇਸ ਹਾਦਸੇ ਵਿਚ ਦਿਲਖੁਸ਼ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਦਕਿ ਉਸ ਦੇ ਪਿੱਛੇ ਬੈਠੇ ਸਾਥੀ ਦੇ ਮਾਮੂਲੀ ਸੱਟਾਂ ਲੱਗੀਆਂ¢ ਦਿਲਖੁਸ਼ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ¢ ਦਿਲਖੁਸ਼ ਦਾ ਪਿਤਾ ਅਪੰਗ ਹੈ ਤੇ ਉਸ ਦੀ ਮਾਤਾ ਮਜ਼ਦੂਰੀ ਕਰ ਕੇ ਪਰਿਵਾਰ ਦਾ ਪੇਟ ਪਾਲ ਰਹੀ ਹੈ ਅਤੇ ਦਿਲਖੁਸ਼ ਆਪਣੇ ਗਰੀਬ ਮਾਪਿਆਂ ਦਾ ਇਕਲੌਤਾ ਪੁੱਤ ਸੀ¢ ਪੁਲਿਸ ਵਲੋਂ ਦਿਲਖੁਸ਼ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ¢ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਹਾਕਮ ਸਿੰਘ ਨੇ ਦੱਸਿਆ ਕਿ ਸਾਹਮਣੇ ਤੋਂ ਟੱਕਰ ਮਾਰਨ ਵਾਲੇ ਮੋਟਰਸਾਈਕਲ ਚਾਲਕ ਘਣਸ਼ਿਆਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ¢
ਪਿਛਲੀ ਖ਼ਬਰ ਇਕ ਡਾਕਟਰ ਦੇ ਸਹਾਰੇ ਹੀ ਚੱਲ ਰਿਹਾ ਸਰਕਾਰੀ ਹਸਪਤਾਲ ਅਗਲੀ ਖ਼ਬਰ ਸਵ. ਕੁਲਵੰਤ ਸਿੰਘ ਸੰਧੂ ਕਾਂਤੀ ਪ੍ਰਧਾਨ ਦੀ ਯਾਦ ਨੰੂ ਸਮਰਪਿਤ ਪਹਿਲੀ ਬਰਸੀ 'ਤੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।