29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਇਕ ਡਾਕਟਰ ਦੇ ਸਹਾਰੇ ਹੀ ਚੱਲ ਰਿਹਾ ਸਰਕਾਰੀ ਹਸਪਤਾਲ

ਅਜੀਤ ਡੈਸਕ 19-06-2025
ਮਾਛੀਵਾੜਾ ਸਾਹਿਬ, 18 ਜੂਨ (ਮਨੋਜ ਕੁਮਾਰ)-ਸਥਾਨਕ ਸਰਕਾਰੀ ਹਸਪਤਾਲ ਜੋ ਕਾਫੀ ਸਾਲ ਪਹਿਲਾਂ ਅਪਗੇ੍ਰਡ ਹੋ ਕੇ ਸੀ. ਐੈੱਚ. ਸੀ. ਵਿਚ ਤਬਦੀਲ ਹੋਇਆ ਸੀ, ਅੱਜ ਕੱਲ ਖ਼ੁਦ ਪੂਰੀ ਤਰਾਂ ਬਿਮਾਰ ਚੱਲ ਰਿਹਾ ਹੈ ¢ ਕਾਗ਼ਜ਼ਾਂ ਵਿਚ ਕੁੱਝ ਡਾਕਟਰਾਂ ਦੀ ਪੋਸਟਿੰਗ ਤਾਂ ਭਾਵੇਂ ਇਸ ਹਸਪਤਾਲ ਵਿਚ ਹੈ ਪਰ ਇਸ ਵੇਲੇ ਆਰਜੀ ਤੌਰ 'ਤੇ ਦੂਸਰੇ ਸ਼ਹਿਰਾਂ ਵਿਚ ਡਿਊਟੀ ਨਿਭਾ ਰਹੇ ਹਨ ਅਤੇ ਇਹ ਹਸਪਤਾਲ ਸਿਰਫ਼ ਤੇ ਸਿਰਫ਼ ਇੱਕ ਡਾਕਟਰ ਦੇ ਸਹਾਰੇ ਚੱਲ ਰਿਹਾ ਹੈ¢ ਓ. ਪੀ. ਡੀ. ਦੇ ਮਰੀਜ਼ਾਂ ਦੀ ਜਾਂਚ ਕਰਨ ਅਤੇੇ ਉਸੇ ਹੀ ਡਾਕਟਰ ਕੋਲ ਹੀ ਐਮਰਜੈਂਸੀ ਨੂੰ ਸੰਭਾਲਣ ਦੀ ਡਿਊਟੀ ਹੋਣ ਕਾਰਨ ਰਾਤ ਵੇਲੇ ਐਮਰਜੈਂਸੀ ਡਾਕਟਰ ਤੋਂ ਬਿਨਾਂ ਹੀ ਚੱਲਦੀ ਹੈ | 137 ਪਿੰਡਾਂ ਨੂੰ ਸੰਭਾਲਣ ਵਾਲੇ ਇਸ ਹਸਪਤਾਲ ਵਿਚ 12 ਏ. ਐਨ. ਐੱਮ. ਤੇ 8 ਸਟਾਫ਼ ਨਰਸਾਂ ਦੀ ਭਾਰੀ ਘਾਟ ਹੈ¢ ਕਈ ਸਾਲਾਂ ਤੋਂ ਗਾਇਨੀ ਡਾਕਟਰ ਦੀ ਸੀਟ ਖਾਲੀ ਪਈ ਹੈ¢ ਇੱਕ ਵੇਲਾ ਸੀ ਜਦੋਂ ਹਸਪਤਾਲ ਵਿਚ ਖੂਬ ਰੌਣਕ ਸੀ, ਹਰ ਕਮਰੇ ਦੀ ਕੁਰਸੀ 'ਤੇ ਲੋੜੀਂਦਾ ਸਟਾਫ਼ ਸੀ | ਡਾਕਟਰਾਂ ਦੇ ਕਮਰਿਆਂ ਬਾਹਰ ਮਰੀਜ਼ਾਂ ਦੇ ਚੈੱਕਅਪ ਲਈ ਆਵਾਜ਼ ਦੇਣ ਵਾਲੇ ਤਾਇਨਾਤ ਸਨ | ਪਰ ਅੱਜ ਸਭ ਕੁੱਝ ਹੀ ਬਦਲ ਗਿਆ | ਜਦੋਂ ਇਸ ਬਾਰੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਜਸਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਟਾਫ਼ ਤੇ ਡਾਕਟਰਾਂ ਦੀ ਕਮੀ ਕਾਫੀ ਅਰਸੇ ਤੋਂ ਹੈ ਤੇ ਕਈ ਵਾਰ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਗਿਆ ਹੈ | ਪਰ ਹਾਲਾਤ ਲਗਾਤਾਰ ਇਸੇ ਤਰਾਂ ਹੀ ਹਨ, ਫਿਲਹਾਲ ਇੰਤਜ਼ਾਰ ਹੈ¢
ਕਈ ਵਾਰ ਮੰਗ ਕੀਤੀ, ਪਰ ਕੋਈ ਸੁਣਵਾਈ ਨਹੀਂ-ਸ਼ਿਵਲੀ
ਐਨ. ਜੀ. ਓ. ਸੰਸਥਾ ਦੇ ਮੁਖੀ ਅਤੇ ਸਮਾਜ ਸੇਵੀ ਤੌਰ 'ਤੇ ਜਾਣੇ ਜਾਂਦੇ ਸ਼ਿਵ ਕੁਮਾਰ ਸਿਵਲੀ ਨੇ ਕਿਹਾ ਕਿ ਸਰਕਾਰੀ ਹਸਪਤਾਲ ਨੂੰ ਮੁੜ ਸੁਰਜੀਤ ਕਰਨ ਲਈ ਉਹ ਕਈ ਵਾਰ ਸੀਨੀਅਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਅਫ਼ਸੋਸ ਕਿਸੇ ਨੇ ਵੀ ਇਸ ਸਮੱਸਿਆ ਦੇ ਸਮਾਧਾਨ ਦੀ ਕੋਸ਼ਿਸ਼ ਨਹੀਂ ਕੀਤੀ¢
ਪਿਛਲੀ ਖ਼ਬਰ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਖੰਨਾ ਵਿਖੇ 21 ਨੂੰ ਅਗਲੀ ਖ਼ਬਰ ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ-ਗਿਆਰ੍ਹਵੀਂ ਜਮਾਤ 'ਚ ਪੜ੍ਹਦਾ ਸੀ ਮਿ੍ਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।